ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Pati Patni Aur Woh Box Office Collection Day 3: ਕਾਰਤਿਕ ਦੀ ਫ਼ਿਲਮ ਨੇ 3 ਦਿਨਾਂ 'ਚ ਕਮਾਏ ਇੰਨੇ ਕਰੋੜ

ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਅਤੇ ਅਨਨਿਆ ਪਾਂਡੇ ਸਟਾਰਰ ਫ਼ਿਲਮ 'ਪਤੀ, ਪਤਨੀ ਅਤੇ ਵੋ' ਦੀ ਕਮਾਈ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੀ ਰਿਪੋਰਟ ਅਨੁਸਾਰ ਫ਼ਿਲਮ ਨੇ ਪਹਿਲੇ ਦਿਨ 9.10 ਕਰੋੜ ਦੀ ਕਮਾਈ ਕੀਤੀ।

ਦੂਜੇ ਦਿਨ ਫ਼ਿਲਮ ਨੇ 12.33 ਕਰੋੜ ਦੀ ਕਮਾਈ ਕੀਤੀ ਅਤੇ ਐਤਵਾਰ ਨੂੰ ਫ਼ਿਲਮ ਨੇ 14.51 ਕਰੋੜ ਦੀ ਕਮਾਈ ਕੀਤੀ। ਇਸ ਲਈ ਇਸ ਅਨੁਸਾਰ ਫ਼ਿਲਮ ਨੇ 3 ਦਿਨਾਂ ਵਿੱਚ 35.94 ਕਰੋੜ ਦੀ ਕਮਾਈ ਕਰ ਲਈ ਹੈ।

 


ਕਾਰਤਿਕ ਆਰੀਅਨ ਦੇ ਹੁਣ ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਦੇ ਵੀਕੇਂਡ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਪਤੀ ਪਤਨੀ ਅਤੇ ਵੋ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ।

2019: ਪਤੀ, ਪਤਨੀ ਅਤੇ ਵੋ- 35.94 ਕਰੋੜ
2019: ਲੂਕਾ ਛੁੱਪੀ - 32.13 ਕਰੋੜ
2018: ਸੋਨੂੰ ਦੇ ਟੀਟੂ ਦਾ ਟਵੀਟੀ - 26.57 ਕਰੋੜ
2015: ਪਿਆਰ ਕਾ ਪੰਚਨਾਮਾ 2- 22.75 ਕਰੋੜ
2011: ਪਿਆਰ ਕਾ ਪੰਚਨਾਮਾ - 3.25 ਕਰੋੜ

 

 

 

ਤੁਹਾਨੂੰ ਦੱਸ ਦੇਈਏ ਕਿ ‘ਪਤੀ, ਪਤਨੀ ਅਤੇ ਵੋਹ’ 1978 ਦੀ ਫ਼ਿਲਮ ਰਣਜੀਤ ਕੁਮਾਰ, ਵਿਦਿਆ ਸਿਨਹਾ ਅਤੇ ਰਣਜੀਤਾ ਕੌਰ ਦਾ ਰੀਮੇਕ ਹੈ। ਇਹ ਫ਼ਿਲਮ 30 ਕਰੋੜ ਦੇ ਬਜਟ ਵਿੱਚ ਬਣੀ ਹੈ ਅਤੇ ਇਸ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pati Patni Aur Woh Box Office Collection Day 3 kartik aryan bhumi pednekar ananya pandey starrer film earn 35 crore in 3 days