ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕੇਸ: ਅਦਾਲਤ ਨੇ ਨਵਾਂ ਡੈੱਥ ਵਾਰੰਟ ਜਾਰੀ ਕਰਨ ਦੇ ਫ਼ੈਸਲੇ ਨੂੰ ਰੱਖਿਆ ਸੁਰੱਖਿਅਤ, ਫ਼ੈਸਲਾ ਛੇਤੀ

ਦਿੱਲੀ ਨਿਰਭਯਾ ਗੈਂਗਰੇਪ ਕੇਸ ਦੇ ਸਾਰੇ ਚਾਰੇ ਦੋਸ਼ੀਆਂ ਵਿਰੁਧ ਨਵਾਂ ਡੈੱਥ ਵਾਰੰਟ ਜਾਰੀ ਕਰਨ ਵਾਲੀ ਪਟੀਸ਼ਟ ਉੱਤੇ ਪਟਿਆਲਾ ਹਾਊਸ ਕੋਰਟ ਨੇ ਹੁਕਮ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਛੇਤੀ ਹੀ ਫੈਸਲਾ ਸੁਣਾਵੇਗੀ। 

 

ਸੁਣਵਾਈ ਦੌਰਾਨ ਦੋਸ਼ੀ ਮੁਕੇਸ਼ ਨੇ ਅਦਾਲਤ ਵਿੱਚ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਜੱਜ ਵੱਲੋਂ ਨਿਯੁਕਤ ਜੱਜ ਵਰਿੰਦਾ ਗਰੋਵਰ ਉਸ ਦੇ ਮਾਮਲੇ ਦੀ ਪੈਰਵੀ ਕਰੇ। ਇਸ ਤੋਂ ਬਾਅਦ ਅਦਾਲਤ ਨੇ ਦੋਸ਼ਾ ਮੁਕੇਸ਼ ਦੀ ਮੰਗ ਉੱਤੇ ਕੇਸ ਦੀ ਸੁਣਵਾਈ ਲਈ ਐਡਵੋਕੇਟ ਰਵੀ ਕਾਜੀ ਨੂੰ ਉਸ ਦੇ ਮਾਮਲੇ ਦੀ ਪੈਰਵੀ ਲਈ ਨਿਯੁਕਤ ਕੀਤਾ ਹੈ।

 

ਉਥੇ, ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ ਇਸ ਕੇਸ ਵਿੱਚ ਇੱਕ ਸਥਿਤੀ ਰਿਪੋਰਟ ਦਾਇਰ ਕੀਤੀ ਅਤੇ ਦੱਸਿਆ ਕਿ ਮੌਤ ਦੀ ਸਜ਼ਾ ਦਾ ਦੋਸ਼ੀ ਵਿਨੈ ਸ਼ਰਮਾ ਭੁੱਖ ਹੜਤਾਲ ’ਤੇ ਹੈ। ਅਦਾਲਤ ਨੇ ਵਿਨੈ ਸ਼ਰਮਾ ਦੀ ਭੁੱਖ ਹੜਤਾਲ ‘ਤੇ ਜੇਲ ਸੁਪਰਡੈਂਟ ਨੂੰ ਕਾਨੂੰਨ ਅਨੁਸਾਰ ਉਸ ਦੀ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ।
 

ਸੁਣਵਾਈ ਤੋਂ ਪਹਿਲਾਂ, ਦਿੱਲੀ ਸਮੂਹਿਕ ਬਲਾਤਕਾਰ ਪੀੜਤ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਉਹ ਦੋਸ਼ੀਆਂ ਵਿਰੁਧ ਨਵੇਂ ਮੌਤ ਦੇ ਵਾਰੰਟ ਦੀ ਅਪੀਲ ਉੱਤੇ ਸੁਣਵਾਈ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਣਵਾਈ ਦੀਆਂ ਕਈ ਤਰੀਕਾਂ ਆ ਗਈਆਂ ਹਨ, ਪਰ ਨਵਾਂ ਡੈੱਥ ਵਾਰੰਟ ਜਾਰੀ ਨਹੀਂ ਕੀਤਾ ਗਿਆ ਸੀ। ਅਸੀਂ ਹਰ ਸੁਣਵਾਈ ਦੀ ਉਮੀਦ ਕਰਦੇ ਹਾਂ। ਪਤਾ ਨਹੀਂ ਅੱਜ ਕੀ ਵਾਪਰੇਗਾ ਪਰ ਮੈਂ ਉਮੀਦ ਨਹੀਂ ਛੱਡੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala House Court hearing live updates to issue new death warrant against culprits of Nirbhaya Gang Rape