ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਫਾਈ ਮੁਹਿੰਮ ਦੌਰਾਨ ਬੇਹੋਸ਼ ਹੋਈ ਮਹਾਰਾਣੀ ਪ੍ਰਨੀਤ ਕੌਰ

 

ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਸ਼ਨੀਵਾਰ ਨੂੰ ਇਥੇ ਆਪਣੇ ਸੰਸਦੀ ਇਲਾਕੇ ਵਿੱਚ ਪਲਾਸਟਿਕ ਸਫ਼ਾਈ ਮੁਹਿੰਮ ਦੌਰਾਨ ਬੇਹੋਸ਼ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

 

ਕਾਂਗਰਸ ਸਾਂਸਦ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ  ਪਲਾਸਟਿਕ ਸਫ਼ਾਈ ਮੁਹਿੰਮ ਨੂੰ ਹਰੀ ਝੰਡੀ ਵਿਖਾਉਣ ਪੁੱਜੀ ਸੀ ਤਾਂ ਉਹ ਬੇਹੋਸ਼ ਹੋ ਗਈ।

 

ਸੰਸਦ ਮੈਂਬਰ ਨੇ ਬਾਅਦ ਵਿੱਚ ਆਪਣੇ ਫੇਸਬੁੱਕ ਪੇਜ 'ਤੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤਹਿਤ ਸਫ਼ਲਤਾਪੂਰਵਕ ਇਹ ਮੁਹਿੰਮ ਸ਼ੁਰੂ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਅਸੀਂ ਪਟਿਆਲਾ ਨੂੰ ਪੋਲੀਥੀਨ ਤੋਂ ਮੁਕਤ ਕਰ ਰਹੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਇਕੱਠੇ ਹੋਣ ਅਤੇ ਆਲੇ ਦੁਆਲੇ ਸਫ਼ਾਈ ਰੱਖਣ ਦੀ ਅਪੀਲ ਕਰਦੀ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala MP Preneet Kaur was unconscious during the cleanliness drive