ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀਸ਼ ਸਿਸੋਦੀਆ ਦੇ ਚਿਹਰੇ ਦਾ ਜਦੋਂ ਉੱਡ ਗਿਆ ਸੀ ਰੰਗ ਫਿਰ…

ਮਨੀਸ਼ ਸਿਸੋਦੀਆ, ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਉਪ ਮੁੱਖ ਮੰਤਰੀ, ਬੇਸ਼ੱਕ ਪਟਪੜਗੰਜ ਤੋਂ ਚੋਣ ਜਿੱਤ ਗਏ ਪਰ 15 ਗੇੜ ਦੀ ਗਿਣਤੀ ਉਨ੍ਹਾਂ ਦਾ ਚਿਹਰਾ 10 ਗੇੜ ਤਕ ਉਡਿੱਆ ਹੋਇਆ ਸੀ। ਪਹਿਲੇ ਅਤੇ ਦੂਜੇ ਗੇੜ ਨੂੰ ਛੱਡ ਕੇ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੇ ਲਗਾਤਾਰ ਉਨ੍ਹਾਂ ਦੀ ਬੜ੍ਹਤ ਬਣਾਈ ਰੱਖੀ। ਸਿਸੋਦੀਆ ਨੂੰ ਪਹਿਲੇ ਗੇੜ ਵਿਚ ਸਿਰਫ 112 ਵੋਟਾਂ ਦੀ ਲੀਡ ਮਿਲੀ ਸੀ, ਫਿਰ ਦੂਜੇ ਗੇੜ ਵਿਚ ਇਹ ਘੱਟ ਕੇ 74 ਰਹਿ ਗਈ।

 

ਤੀਜੇ ਗੇੜ ਤਕ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੂੰ ਉਨ੍ਹਾਂ ਤੋਂ 1427 ਵੋਟਾਂ ਦੀ ਬੜ੍ਹਤ ਮਿਲੀ ਸੀ। 6ਵੇਂ ਗੇੜ ਤੱਕ ਸਿਸੋਦੀਆ 2182 ਵੋਟਾਂ ਨਾਲ ਪਿੱਛੇ ਰਹੇ। 8ਵੇਂ ਗੇੜ ਤੱਕ ਇਹ ਪਾੜਾ ਸਿਰਫ 556 ਵੋਟਾਂ ਤੱਕ ਸਿਮਟ ਗਿਆ ਪਰ ਰਵਿੰਦਰ ਸਿੰਘ ਨੇਗੀ ਅੱਗੇ ਚਲਦੇ ਰਹੇ।

 

ਜਦੋਂ ਵੋਟਾਂ ਦੀ ਗਿਣਤੀ ਵਧਦੀ ਗਈ ਸਿਸੋਦੀਆ ਦੇ ਹਮਾਇਤੀ ਨਿਰਾਸ਼ ਹੋ ਗਏ ਪਰ 11ਵੇਂ ਦੌਰ ਨੇ ਸਿਸੋਦੀਆ ਅਤੇ ਉਸਦੇ ਸਮਰਥਕਾਂ ਦੇ ਚਿਹਰਿਆਂ 'ਤੇ ਮੁਸਕੁਰਾਹਟ ਲਿਆ ਦਿੱਤੀ ਤੇ ਇਸ ਦੌਰ 656 ਵੋਟਾਂ ਦੀ ਲੀਡ ਲੈ ਲਈ। 12ਵੇਂ ਦੌਰ ਵਿਚ 2073 ਦੀ ਅਤੇ 13ਵੇਂ ਦੌਰ ਵਿਚ 3006 ਵੋਟਾਂ ਦੀ ਫੈਸਲਾਕੁੰਨ ਬੜ੍ਹਤ ਹਾਸਲ ਕਰ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:patparganj assemblly seat delhi election result Manish Sisodia in trouble till 10 round of counting