ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਮਨਾਂ ’ਚ ਦੇਸ਼ਭਗਤੀ ਜਗਾਉਣ ਲਈ ਕੀਤਾ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵਿਦਿਆਰਥੀਆਂ ਦੇ ਮਨ ਚ ਰਾਸ਼ਟਰਵਾਦ ਦੀ ਭਾਵਨਾ ਜਗਾਉਣ ਲਈ ਅਗਲੇ ਸਾਲ ਤੋਂ ਸਾਰੇ ਸਰਕਾਰੀ ਸਕੂਲਾਂ ਚ ਨਵਾਂ ਸਲੇਬਸ ਸ਼ੁਰੂ ਕੀਤਾ ਜਾਵੇਗਾ।

 

ਦਿੱਲੀ ਚ 'ਕੰਸਟੀਟੀਊਸ਼ਨ ਐਟ 70 ਮੁਹਿੰਮ ਸ਼ੁਰੂ ਕਰਨ ਦੇ ਮੌਕੇ ਤੇ ਉਨ੍ਹਾਂ ਕਿਹਾ ਕਿ ਅਸੀਂ ਅਗਲੇ ਸਾਲ ਦੇਸ਼ਭਗਤੀ ਸਲੇਬਸ ਲਿਆਂਵਾਂਗੇ। ਇਹ ਵਿਦਿਆਰਥੀਆਂ ਚ ਰਾਸ਼ਟਰਵਾਦ ਦੀ ਭਾਵਨਾ ਜਗਾਵੇਗਾ। ਦੱਸ ਦੇਈਏ ਕਿ ਅਗਲੇ ਸਾਲ ਦੀ ਸ਼ੁਰੂਆਤ ਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

 

ਕੇਜਰੀਵਾਲ ਨੇ ਇਕ ਟਵੀਟ ਚ ਕਿਹਾ, ਅਸੀਂ ਚਾਹੁੰਦੇ ਹਾਂ ਕਿ ਸਿੱਖਿਆ ਪੂਰੀ ਕਰਨ ਮਗਰੋਂ ਹਰੇਕ ਬੱਚਾ ਚੰਗਾ ਇਨਸਾਨ ਬਣੇ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਕਾਬਲ ਬਣੇ ਤੇ ਇਕ ਸੱਚਾ ਦੇਸ਼ਭਗਤ ਬਣੇ।

 

ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੇ ਟਵੀਟ ਕਰਕੇ ਕਿਹਾ, ਦਿੱਲੀ ਦੇ ਸਕੂਲਾਂ ਚ ਅਗਲੇ ਸਾਲ ਤੋਂ ਦੇਸ਼ਭਗਤੀ-ਸਲੇਬਸ ਲਾਗੂ ਹੋਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਇਸ ਦਾ ਐਲਾਨ ਕਰਦਿਆਂ ਦਸਿਆ ਕਿ ਇਸ ਦੇ ਤਹਿਤ ਬੱਚਿਆਂ ਨੂੰ ਆਪਣੇ ਦੇਸ਼ ਤੇ ਮਾਣ ਕਰਨਾ, ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਚ ਜ਼ਿੰਮੇਦਾਰੀ ਲੈਣਾ ਅਤੇ ਦੇਸ਼ ਲਈ ਕੁਰਬਾਨੀ ਦੇਣ ਦਾ ਜਜ਼ਬਾ ਸਿਖਾਇਆ ਜਾਵੇਗਾ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patriotic curriculum to start in all Delhi Govt Schools from next year says Arvind Kejriwal