ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਣੀ ਬਚਾਉਣ ਲਈ PAU VC ਨੇ ਮਲਵਈ ਕਿਸਾਨਾਂ ਨੂੰ ਦਿੱਤੀ ਇਹ ਸਲਾਹ…

ਪਾਣੀ ਬਚਾਉਣ ਲਈ PAU VC ਨੇ ਮਲਵਈ ਕਿਸਾਨਾਂ ਨੂੰ ਦਿੱਤੀ ਇਹ ਸਲਾਹ…

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਾਈਸ–ਚਾਂਸਲਰ ਬਲਦੇਵ ਸਿੰਘ ਢਿਲੋਂ ਨੇ ਸੂਬੇ ਦੇ ਮਾਝਾ ਖ਼ਿੱਤੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮਾਝੇ ਦੇ ਕਿਸਾਨ ਹੁਣ ਪਾਣੀ ਦੀ ਵਧੇਰੇ ਖਪਤ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਬੀਜਣ ਤੋਂ ਹਟ ਗਏ ਹਨ। ਇਸੇ ਲਈ ਵਾਈਸ–ਚਾਂਸਲਰ (VC) ਨੇ ਮਾਲਵਾ ਦੇ ਕਿਸਾਨਾਂ ਨੂੰ ਵੀ ਮਾਝਾ–ਮਾੱਡਲ ਵਾਂਗ ਹੀ ਅੱਗੇ ਵਧਣਾ ਚਾਹੀਦਾ ਹੈ।

 

 

VC ਨੇ ਇਹ ਪ੍ਰਗਟਾਵਾ ਮਾਹਿਰਾਂ ਦੀ ਇੱਕ ਵਰਕਸ਼ਾਪ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮਾਨਸਾ, ਸੰਗਰੂਰ ਤੇ ਮੋਗਾ ਦੇ ਕਿਸਾਨ ਹਾਲੇ ਵੀ ਵੱਧ ਸਮੇਂ ’ਚ ਪੱਕਣ ਵਾਲੇ ਝੋਨੇ ਦੀਆਂ ਕਿਸਮਾਂ ਹੀ ਵਰਤਦੇ ਹਨ; ਜਦ ਕਿ ਮਾਝਾ ਖੇਤਰ ਥੋੜ੍ਹੇ ਸਮੇਂ ਅੰਦਰ ਹੀ ਪੱਕ ਕੇ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਵੈਰਾਇਟੀਆਂ ਵਰਤਣ ਲੱਗ ਪਿਆ ਹੈ।

 

 

ਬੀਤੇ ਜੂਨ ਮਹੀਨੇ ਜਾਰੀ ਹੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਵਿੱਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਵੱਲ ਜਾਣ ਉੱਤੇ ਡਾਢੀ ਚਿੰਤਾ ਪ੍ਰਗਟਾਈ ਸੀ। ਸਾਲ 2018 ਦੌਰਾਨ ਭਾਵੇਂ ਭਾਰੀ ਵਰਖਾ ਹੋਈ ਸੀ, ਫਿਰ ਵੀ ਇੱਥੇ ਪਾਣੀ ਦਾ ਪੱਧਰ ਚਿੰਤਾਜਨਕ ਹੱਦ ਤੱਕ ਹੇਠਾਂ ਗਿਆ ਹੈ।

ਪਾਣੀ ਬਚਾਉਣ ਲਈ PAU VC ਨੇ ਮਲਵਈ ਕਿਸਾਨਾਂ ਨੂੰ ਦਿੱਤੀ ਇਹ ਸਲਾਹ…

 

ਸੰਗਰੂਰ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਇੱਕ ਸਾਲ ਵਿੱਚ 163 ਸੈਂਟੀਮੀਟਰ ਹੇਠਾਂ ਚਲਾ ਗਿਆ ਸੀ; ਜੋ ਕਿ ਸੂਬੇ ਦੇ ਬਾਕੀ ਖੇਤਰਾਂ ਨਾਲੋਂ ਤਿੰਨ ਗੁਣਾ ਵੱਧ ਸੀ।

 

 

ਬਠਿੰਡਾ ’ਚ ਇਹ ਪੱਧਰ 130 ਸੈਂਟੀਮੀਟਰ ਤੱਕ ਹੇਠਾਂ ਚਲਾ ਗਿਆ ਸੀ ਅਤੇ ਲੁਧਿਆਣਾ, ਮਾਨਸਾ ਤੇ ਮੋਗਾ ਜ਼ਿਲ੍ਹਿਆਂ ਵਿੱਚ ਇਹ ਪੱਧਰ ਕ੍ਰਮਵਾਰ 128, 98 ਅਤੇ 87 ਸੈਂਟੀਮੀਟਰ ਤੱਕ ਹੇਠਾਂ ਚਲਾ ਗਿਆ ਸੀ।

 

 

ਖੇਤੀਬਾੜੀ ਮਾਹਿਰਾਂ ਮੁਤਾਬਕ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨੀ ਤੇਜ਼ੀ ਨਾਲ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਝੋਨੇ ਦੀ ਕਿਸਮ ਪੂਸਾ–44 (PUSA-44) ਹੈ।

 

 

VC ਨੇ ਦੱਸਿਆ ਕਿ ਮਾਝੇ ਦੇ ਕਿਸਾਨ ਪੂਸਾ–44 ਨੂੰ ਛੱਡ ਕੇ ਹੁਣ ਪੀਆਰ–121 ਅਤੇ ਪੀਆਰ–126 ਨੂੰ ਅਪਣਾ ਲਿਆ ਹੈ। ਝੋਨੇ ਦੀਆਂ ਇਨ੍ਹਾਂ ਕਿਸਮਾਂ ਨੂੰ ਇੱਕ ਤਾਂ ਘੱਟ ਕੀਟ–ਨੀਸ਼ਕਾਂ ਦੀ ਜ਼ਰੂਰਤ ਪੈਂਦੀ ਹੈ ਤੇ ਦੂਜੇ ਇਸ ਨੂੰ ਪਾਣੀ ਵੀ ਘੱਟ ਚਾਹੀਦਾ ਹੁੰਦਾ ਹੈ।

 

 

ਉਨ੍ਹਾਂ ਇਹ ਵੀ ਕਿਹਾ ਕਿ ਧਰਤੀ ਹੇਠਲਾ ਪਾਣੀ ਹੁਣ ਸਿਰਫ਼ ਅਗਲੇ 20 ਤੋਂ 25 ਸਾਲਾਂ ਦੀ ਵਰਤੋਂ ਜੋਗਾ ਹੀ ਰਹਿ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PAU VC suggests Malwai farmers this to save water