ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਦੋਸ਼ੀਆਂ ਨੂੰ ਫਾਂਸੀ ਦੇਣ ਮੇਰਠ ਤੋਂ ਮੁੜ ਤਿਹਾੜ ਜੇਲ੍ਹ ਪੁੱਜਾ ਪਵਨ ਜੱਲਾਦ

4 ਦੋਸ਼ੀਆਂ ਨੂੰ ਫਾਂਸੀ ਦੇਣ ਮੇਰਠ ਤੋਂ ਮੁੜ ਤਿਹਾੜ ਜੇਲ੍ਹ ਪੁੱਜਾ ਪਵਨ ਜੱਲਾਦ

16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਸਮੂਹਕ ਬਲਾਤਕਾਰ ਤੇ ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਮੇਰਠ (ਉੱਤਰ ਪ੍ਰਦੇਸ਼) ਦਾ ਪਵਨ ਜੱਲਾਦ ਇੱਕ ਵਾਰ ਫਿਰ ਦਿੱਲੀ ਦੀ ਤਿਹਾੜ ਜੇਲ੍ਹ ਪੁੱਜ ਗਿਆ ਹੈ। ਉਹ ਤਿਹਾੜ ਦੇ ਗੈਸਟ ਹਾਊਸ ’ਚ ਠਹਿਰਿਆ ਹੈ।

 

 

ਪਵਨ ਅੱਜ ਸੋਮਵਾਰ ਨੂੰ ਮਨੁੱਖੀ ਆਕਾਰ ਤੇ ਪ੍ਰਕਾਰ ਦੇ ਪੁਤਲਿਆਂ ਨੂੰ ਫਾਂਸੀ ’ਤੇ ਲਟਕਾਉਣ ਦਾ ਅਭਿਆਸ ਕਰੇਗਾ। ਤਿਹਾੜ ’ਚ ਹੁਣ ਫਾਂਸੀ ਦੇਣ ਦੀ ਲਗਭਗ ਪੂਰੀ ਤਿਆਰੀ ਹੈ।

 

 

ਐਤਵਾਰ ਦੁਪਹਿਰ 12 ਵਜੇ ਤਿਹਾੜ ਜੇਲ੍ਹ ਦੇ ਸਹਾਇਕ ਸੁਪਰਇੰਟੈਂਡੈਂਟ ਨਵੀਨ ਦਾਹੀਆ ਤੇ ਜੇਲ੍ਹ ਦੇ ਦੋ ਹੋਰ ਮੁਲਾਜ਼ਮ ਮੇਰਠ ਜੇਲ੍ਹ ਪੁੱਜੇ। ਜਿੱਥੇ ਉਨ੍ਹਾਂ ਮੇਰਠ ਜੇਲ ਦੇ ਸੁਪਰਇੰਟੈਂਡੈਂਟ ਡਾ. ਬੀ.ਡੀ. ਪਾਂਡੇ ਨਾਲ ਰਸਮੀੀ ਮੁਲਾਕਾਤ ਕੀਤੀ। ਆਪਣੇ ਆਉਣ ਦਾ ਮਕਸਦ ਦੱਸਣ ਪਿੱਛੋਂ ਉਹ ਪਵਨ ਜੱਲਾਦ ਨੂੰ ਆਪਣੇ ਨਾਲ ਲੈ ਗਏ।

 

 

ਸ਼ਾਮੀਂ ਲਗਭਗ ਚਾਰ ਕੁ ਵਜੇ ਪਵਨ ਤਿਹਾੜ ਜੇਲ੍ਹ ਪੁੱਜ ਗਿਆ। ਇਸ ਤੋਂ ਪਹਿਲਾਂ ਪਵਨ ਜੱਲਾਦ ਨੂੰ 20 ਜਨਵਰੀ ਨੂੰ ਤਿਹਾੜ ਜੇਲ੍ਹ ’ਚ ਸੱਦਿਆ ਗਿਆ ਸੀ। ਉਸ ਨੇ ਇੱਕ ਤਿਹਾੜ ’ਚ ਰੁਕ ਕੇ ਤਦ ਵੀ ਪੁਤਲਿਆਂ ਨੂੰ ਫਾਂਸੀ ਦੇਣ ਦਾ ਅਭਿਆਸ ਕੀਤਾ ਸੀ।

 

 

ਜੇ ਕੋਈ ਕਾਨੂੰਨੀ ਅੜਿੱਕਾ ਨਾ ਪਿਆ, ਤਾਂ ਚਾਰੇ ਦੋਸ਼ੀਆਂ ਨੂੰ ਭਲਕੇ ਮੰਗਲਵਾਰ ਨੂੰ ਚਾਰੇ ਦੋਸ਼ੀਆਂ ਨੂੰ ਸਵੇਰੇ 6 ਵਜੇ ਫਾਂਸੀ ’ਤੇ ਲਟਕਾ ਦਿੱਤਾ ਜਾਵੇਗਾ।

4 ਦੋਸ਼ੀਆਂ ਨੂੰ ਫਾਂਸੀ ਦੇਣ ਮੇਰਠ ਤੋਂ ਮੁੜ ਤਿਹਾੜ ਜੇਲ੍ਹ ਪੁੱਜਾ ਪਵਨ ਜੱਲਾਦ

 

ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

 

 

ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

 

 

ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pawan Executioner from Meerut comes again Tihar jail to hang four convicts