ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਲਈ 5 ਕਰੋੜ ਰੁਪਏ ਦੇਵੇਗੀ Paytm

ਡਿਜੀਟਲ ਭੁਗਤਾਨ ਨਾਲ ਸਬੰਧਤ ਕੰਪਨੀ ਪੇਟੀਐਮ ਨੇ ਕੋਰੋਨਾ ਵਾਇਰਸ ਦਵਾਈ ਵਿਕਸਿਤ ਕਰਨ ਲਈ ਭਾਰਤੀ ਖੋਜਕਰਤਾਵਾਂ ਨੂੰ 5 ਕਰੋੜ ਰੁਪਏ ਦੇਣ ਦੀ ਗੱਲ ਕਹੀ ਗਈ ਹੈ। ਪੇਟੀਐਮ ਦੇ ਸੰਸਥਾਪਕ ਅਤੇ ਸੀਈਓ ਵਿਜੇ ਸ਼ੇਖਰ ਸ਼ਰਮਾ ਨੇ ਐਤਵਾਰ ਨੂੰ ਟਵੀਟ ਕੀਤਾ, "ਸਾਨੂੰ ਵੱਧ ਗਿਣਤੀ 'ਚ ਭਾਰਤੀ ਖੋਜਕਰਤਾਵਾਂ ਤੇ ਡਾਕਟਰਾਂ ਦੀ ਜ਼ਰੂਰਤ ਹੈ ਜੋ ਵੈਂਟੀਲੇਟਰ ਦੀ ਘਾਟ ਅਤੇ ਕੋਰੋਨਾ ਦੇ ਇਲਾਜ ਲਈ ਦੇਸੀ ਹੱਲ ਲੱਭ ਸਕਦੇ ਹਨ। ਪੇਟੀਐਮ ਅਜਿਹੇ ਮੈਡੀਕਲ ਹੱਲ 'ਤੇ ਕੰਮ ਕਰ ਰਹੀਆਂ ਟੀਮਾਂ ਨੂੰ 5 ਕਰੋੜ ਰੁਪਏ ਦੇਵੇਗੀ।"
 

ਉਨ੍ਹਾਂ ਨੇ ਆਈਆਈਐਸਸੀ ਦੇ ਪ੍ਰੋਫੈਸਰ ਗੌਰਵ ਬਨਰਜ਼ੀ ਦੇ ਇੱਕ ਸੰਦੇਸ਼ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਇਹ ਗੱਲ ਕਹੀ। ਆਪਣੇ ਸੰਦੇਸ਼ 'ਚ ਬੈਨਰਜ਼ੀ ਨੇ ਐਮਰਜੈਂਸੀ ਹਾਲਾਤ 'ਚ ਦੇਸੀ ਤਕਨੀਕ ਦੀ ਵਰਤੋਂ ਕਰਕੇ ਵੈਂਟੀਲੇਟਰ ਬਣਾਉਣ ਦੀ ਗੱਲ ਕੀਤੀ ਸੀ।
 

 

ਬਨਰਜ਼ੀ ਨੇ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਉਨ੍ਹਾਂ ਦੀ ਏਅਰੋਸਪੇਸ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਾਂ ਦੀ ਇੱਕ ਛੋਟੀ ਟੀਮ ਭਾਰਤੀ ਸਮੱਗਰੀ ਦੀ ਵਰਤੋਂ ਕਰਦਿਆਂ ਇੱਕ ਵੈਂਟੀਲੇਟਰ ਨਮੂਨਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
 

ਇਹ ਕੰਮ ਕੋਵਿਡ-19 ਦੌਰਾਨ ਐਮਰਜੈਂਸੀ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਸਿੱਧੇ ਸੰਦੇਸ਼ ਭੇਜਣ ਦਾ ਵਿਕਲਪ ਰੱਖਿਆ ਹੈ। ਇਸ 'ਚ ਸੰਭਾਵਿਤ ਟੀਮਾਂ ਅਤੇ ਨਵੇਂ ਖੋਜ ਕਰਨ ਵਾਲਿਆਂ ਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੋਰੋਨਾ ਵਾਇਰਸ ਦੇ ਨਵੇਂ ਕੇਸ ਆਉਣ ਤੋਂ ਬਾਅਦ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ 370 ਤੱਕ ਪਹੁੰਚ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paytm founder and CEO Vijay Shekhar Sharma say company will pay Rs 5 crore to make Corona drug