ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PDP ਮੁਖੀ ਮਹਿਬੂਬਾ ਮੁਫਤੀ ਦੀ PSA ਅਧੀਨ ਨਜ਼ਰਬੰਦੀ ’ਚ 3 ਮਹੀਨਿਆਂ ਦਾ ਵਾਧਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਪਬਲਿਕ ਸੇਫਟੀ ਐਕਟ (ਪੀਐਸਏ) ਤਹਿਤ ਨਜ਼ਰਬੰਦੀ ਦੀ ਮਿਆਦ ਤਿੰਨ ਮਹੀਨਿਆਂ ਤੱਕ ਵਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਤੋਂ ਪਹਿਲਾਂ ਮਹਿਬੂਬਾ ਨੂੰ ਹਿਰਾਸਤ ਚ ਲੈ ਲਿਆ ਗਿਆ ਸੀ।

 

ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਅਸਥਾਈ ਜੇਲ ਤੋਂ ਉਨ੍ਹਾਂ ਦੇ ਘਰ ਤਬਦੀਲ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਹਿਰਾਸਤ ਤੋਂ ਮੁਕਤ ਨਹੀਂ ਕੀਤਾ ਗਿਆ ਹੈ।

 

ਪਿਛਲੇ ਸਾਲ ਅਗਸਤ ਚ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਭਾਰਤੀ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰ ਦਿੱਤਾ ਸੀ। ਇਸ ਫੈਸਲੇ ਤੋਂ ਪਹਿਲਾਂ ਸੈਂਕੜੇ ਸਿਆਸੀ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸਥਿਤੀ ਆਮ ਵਾਂਗ ਹੋਣ ਕਰਕੇ ਬਹੁਤੇ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਮਹਿਬੂਬਾ ਮੁਫਤੀ ਨੇ ਵੀ ਭਾਜਪਾ ਨਾਲ ਮਿਲ ਕੇ ਸੂਬੇ ਚ ਗੱਠਜੋੜ ਦੀ ਸਰਕਾਰ ਚਲਾਈ ਸੀ। ਧਾਰਾ 370 ਨੂੰ ਹਟਾਉਣ ਨੂੰ ਲੈ ਕੇ ਮਹਿਬੂਬਾ ਨੇ ਕਈ ਵਾਰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ।

 

ਫਾਰੂਕ ਅਬਦੁੱਲਾ ਤੇ ਬੇਟੇ ਉਮਰ ਅਬਦੁੱਲਾ ਹੋ ਚੁਕੇ ਨੇ ਰਿਹਾ

 

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਨੂੰ ਰਿਹਾ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦੋਵਾਂ ਉੱਤੇ ਪੀਐਸਏ ਵੀ ਲਗਾਇਆ ਗਿਆ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ। ਫਾਰੂਕ ਅਤੇ ਉਮਰ ਅਬਦੁੱਲਾ ਨੇ ਮਹਿਬੂਬਾ ਸਣੇ ਸਾਰੇ ਨਜ਼ਰਬੰਦ ਨੇਤਾਵਾਂ ਨੂੰ ਰਿਹਾ ਕਰਨ ਦੀ ਅਪੀਲ ਕੀਤੀ ਸੀ।

 

ਆਖਰ ਕੀ ਹੈ ਪੀਐਸਏ?

 

ਜੰਮੂ-ਕਸ਼ਮੀਰ ਚ 1978 ਚ ਹੋਂਦ ਚ ਆਏ ਪਬਲਿਕ ਸੇਫਟੀ ਐਕਟ ਦੇ ਤਹਿਤ ਕਿਸੇ ਵਿਅਕਤੀ ਨੂੰ ਬਿਨਾਂ ਮੁਕੱਦਮੇ ਦੇ 6 ਮਹੀਨੇ ਦੀ ਕੈਦ ਹੋ ਸਕਦੀ ਹੈ। ਸੂਬਾ ਸਰਕਾਰ ਇਸ ਮਿਆਦ ਨੂੰ 2 ਸਾਲ ਤੱਕ ਵਧਾ ਸਕਦੀ ਹੈ। ਅਸਲ ਚ ਇਸ ਦੇ ਦੋ ਪ੍ਰਬੰਧ ਹਨ, ਪਹਿਲੀ ਜਨਤਕ ਵਿਵਸਥਾ ਨੂੰ ਖ਼ਤਰਾ ਅਤੇ ਦੂਜਾ ਸੂਬੇ ਦੀ ਸੁਰੱਖਿਆ ਨੂੰ। ਪਹਿਲੀ ਵਿਵਸਥਾ ਤਹਿਤ ਇਕ ਵਿਅਕਤੀ ਨੂੰ ਬਿਨਾਂ ਮੁਕੱਦਮੇ ਦੇ 6 ਮਹੀਨੇ ਅਤੇ ਦੂਸਰੀ ਵਿਵਸਥਾ ਅਧੀਨ 2 ਸਾਲ ਕੈਦ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PDP chief Mehbooba Mufti s detention under PSA increased by three months