ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PDP ਦੇ ਦੋ ਰਾਜ ਸਭਾ ਮੈਂਬਰ ਦੇ ਸਕਦੇ ਨੇ ਅਸਤੀਫ਼ਾ

PDP ਦੇ ਦੋ ਰਾਜ ਸਭਾ ਮੈਂਬਰ ਦੇ ਸਕਦੇ ਨੇ ਅਸਤੀਫ਼ਾ

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਆਪਣੇ ਦੋ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਰਾਜ ਸਭਾ ਤੋਂ ਅਸਤੀਫ਼ੇ ਦੇਣ। ਇਹ ਜਾਣਕਾਰੀ ਸਾਬਕਾ ਮੁੱਖ ਮੰਤਰੀ ਦੇ ਇੱਕ ਸਹਿਯੋਗੀ ਨੇ ਦਿੱਤੀ।

 

 

ਉਸ ਸਹਿਯੋਗੀ ਨੇ ਦੱਸਿਆ ਕਿ – ‘ਜਦੋਂ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੇ ਘਰ ’ਚੋਂ ਇੱਕ ਗੈਸਟ–ਹਾਊਸ ਵਿੱਚ ਨਜ਼ਰਬੰਦ ਕਰ ਕੇ ਰੱਖਣ ਲਈ ਲਿਜਾਂਦਾ ਜਾ ਰਿਹਾ ਸੀ; ਤਦ ਉਨ੍ਹਾਂ ਆਪਣੇ ਰਾਜ ਸਭਾ ਮੈਂਬਰਾਂ ਲਈ ਇੱਕ ਸੁਨੇਹਾ ਦਿੱਤਾ ਸੀ ਕਿ – ਜਾਂ ਤਾਂ ਅਸਤੀਫ਼ੇ ਦੇਵੋ, ਨਹੀਂ ਤਾਂ ਤੁਹਾਨੂੰ ਪਾਰਟੀ ’ਚੋਂ ਕੱਢ ਦਿੱਤਾ ਜਾਵੇਗਾ।’

 

 

ਪੀਪਲ’ਜ਼ ਡੈਮੋਕਰੈਟਿਕ ਪਾਰਟੀ (PDP); ਜਿਸ ਨੇ ਭਾਜਪਾ ਨਾਲ ਮਿਲ ਕੇ ਜੰਮੂ–ਕਸ਼ਮੀਰ ਵਿੱਚ ਸਰਕਾਰ ਵੀ ਚਲਾਈ ਸੀ ਪਰ ਬਾਅਦ ’ਚ ਜੂਨ 2018 ਦੌਰਾਨ ਭਾਜਪਾ ਨੇ ਆਪਣੀ ਹਮਾਇਤ ਵਾਪਸ ਲੈ ਲਈ ਸੀ। ਇਸ ਪਾਰਟੀ ਦੇ ਰਾਜ ਸਭਾ ਵਿੱਚ ਦੋ ਮੈਂਬਰ – ਮੀਰ ਫ਼ੈਯਾਜ਼ ਅਤੇ ਨਜ਼ੀਰ ਅਹਿਮਦ ਲਾਵੇ – ਹਨ।

 

 

ਤੁਹਾਨੂੰ ਚੇਤੇ ਹੋਵੇਗਾ ਕਿ ਜਦੋਂ ਰਾਜ ਸਭਾ ’ਚ ਸਰਕਾਰ ਨੇ ਧਾਰਾ 370 ਖ਼ਤਮ ਕਰਨ ਦਾ ਪ੍ਰਸਤਾਵ ਰੱਖਿਆ ਸੀ; ਤਦ ਉਸੇ ਵੇਲੇ ਇਨ੍ਹਾਂ ਦੋਵੇਂ ਮੈਂਬਰਾਂ ਨੇ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਸਨ।

 

 

ਸ੍ਰੀ ਫ਼ੈਯਾਜ਼ ਨੇ ਕਿਹਾ ਕਿ ਉਹ ਅਸਤੀਫ਼ਾ ਦੇਣ ਬਾਰੇ ਵਿਚਾਰ ਕਰ ਰਹੇ ਹਨ ਪਰ ਉਹ ਪੀਡੀਪੀ ਲੀਡਰਸ਼ਿਪ ਦੇ ਸੰਪਰਕ ਵਿੱਚ ਰਹਿਣਾ ਚਾਹੁੰਦੇ ਹਨ। ‘ਸਾਡੀ ਕਿਸੇ ਨਾਲ ਗੱਲ ਹੀ ਨਹੀਂ ਹੋ ਰਹੀ ਕਿਉਂਕਿ ਸਾਰੀਆਂ ਫ਼ੋਨ ਲਾਈਨਾਂ ਬੰਦ ਪਈਆਂ ਹਨ। ਅਸੀਂ ਵਿਚਾਰ–ਵਟਾਂਦਰਾ ਕਰਾਂਗੇ ਤੇ ਉਸ ਤੋਂ ਬਾਅਦ ਹੀ ਕੁਝ ਦੱਸ ਸਕਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PDP s two Rajya Sabha Members may resign