ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੂ ਖ਼ਾਨ ਕਤਲ ਕਾਂਡ 'ਚ 6 ਮੁਲਜ਼ਮ ਬਰੀ, ਅਲਵਰ ਜ਼ਿਲ੍ਹਾ ਅਦਾਲਤ ਨੇ ਫ਼ੈਸਲਾ ਸੁਣਾਇਆ


ਰਾਜਸਥਾਨ (Rajasthan) ਦੇ ਅਲਵਰ ਜ਼ਿਲ੍ਹੇ ਦੇ ਮਸ਼ਹੂਰ ਪਹਿਲੂ ਖ਼ਾਨ (Pehlu Khan) ਦੀ ਭੀੜ ਵੱਲੋਂ ਕੁੱਟਮਾਰ ਤੋਂ ਬਾਅਦ ਮੌਤ ਦੇ ਮਾਮਲੇ 'ਚ ਅੱਜ ਬੁੱਧਵਾਰ ਨੂੰ ਅਦਾਲਤ ਨੇ ਫ਼ੈਸਲਾ ਸੁਣਾਇਆ। ਇਸ ਮਾਮਲੇ ਵਿੱਚ ਸ਼ਾਮਲ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

 

ਸੁਪਰੀਮ ਕੋਰਟ ਦੇ ਆਦੇਸ਼ 'ਤੇ ਪਹਿਲੂ ਖ਼ਾਨ ਮੋਬ ਲਿੰਚਿੰਗ ਮਾਮਲਾ ਬਹਰੋਡ ਵਧੀਕ ਅਦਾਲਤ ਤੋਂ ਅਲਵਰ ਦੀ ਵਧੀਕ ਸੈਸ਼ਨ ਕੋਰਟ ਨੰਬਰ 1 ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਇਸ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਨਿਰੰਤਰ ਚੱਲ ਰਹੀ ਹੈ। 

 

ਜੱਜ ਡਾ. ਸਰਿਤਾ ਸਵਾਮੀ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਬਾਅਦ ਵਿੱਚ ਅੰਤਮ ਬਹਿਸ ਹੋਈ। ਅੰਤਮ ਬਹਿਸ ਸੁਣਨ ਤੋਂ ਬਾਅਦ ਜੱਜ ਡਾ. ਸਵਾਮੀ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਕੀ ਸੀ ਮਾਮਲਾ

 

ਵਧੀਕ ਸਰਕਾਰੀ ਵਕੀਲ ਯੋਗੇਂਦਰ ਖਟਾਨਾ ਨੇ ਦੱਸਿਆ ਕਿ 1 ਅਪ੍ਰੈਲ, 2017 ਨੂੰ ਬਹਰੋਡ ਥਾਣਾ ਇਲਾਕੇ ਵਿੱਚ ਪਹਿਲੂ ਖ਼ਾਨ ਅਤੇ ਉਸ ਦਾ ਪੁੱਤਰ ਗਾਵਾਂ ਨੂੰ ਲੈ ਕੇ ਜਾ ਰਹੇ ਸਨ। ਭੀੜ ਨੇ ਉਨ੍ਹਾਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ। ਇਲਾਜ ਦੌਰਾਨ ਪਹਿਲੂ ਖ਼ਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਚਾਰਜਸ਼ੀਟ ਪੇਸ਼ ਕਰਨ ਤੋਂ ਬਾਅਦ ਲਗਾਤਾਰ ਸੁਣਵਾਈ ਹੋਈ। ਪਹਿਲੂ ਖ਼ਾਨ ਦੇ ਬੇਟਿਆਂ ਸਣੇ 47 ਗਵਾਹਾਂ ਦੇ ਬਿਆਨ ਅਦਾਲਤ ਵਿੱਚ ਦਿੱਤੇ ਗਏ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pehlu khan case alwar court acquits six men accused of lynching pehlu khan