ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਸੰਬਰ 2018 ਦੀ ਚਾਰਜਸ਼ੀਟ ’ਚ ਪਹਿਲੂ ਖ਼ਾਨ ਦਾ ਨਾਂਅ ਨਹੀਂ

ਦਸੰਬਰ 2018 ਦੀ ਚਾਰਜਸ਼ੀਟ ’ਚ ਪਹਿਲੂ ਖ਼ਾਨ ਦਾ ਨਾਂਅ ਨਹੀਂ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਸਪੱਸ਼ਟ ਕੀਤਾ ਕਿ ਦਸੰਬਰ 2018 ’ਚ ਸੂਬਾ ਪੁਲਿਸ ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਪਹਿਲੂ ਖ਼ਾਨ ਦਾ ਨਾਂਅ ਸ਼ਾਮਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਜਦੋਂ ਵੀ ਕਦੇ ਭੀੜ ਵੱਲੋਂ ਕੁੱਟ–ਕੁੱਟ ਕੇ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਉ਼ਦੀ ਹੈ, ਤਾਂ ਕਾਂਗਰਸ ਉਸ ਵਿਰੁੱਧ ਉੱਠ ਖਲੋਂਦੀ ਹੈ।

 

 

ਸ੍ਰੀ ਗਹਿਲੋਤ ਨੇ ਆਪਣੇ ਅਧਿਥਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਕਿ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਰਿਪੋਰਟ ਗ਼ਲਤ ਹੈ।

 

 

ਮੁੱਖ ਮੰਤਰੀ ਸ੍ਰੀ ਗਹਿਲੋਤ ਨੇ ਇਹ ਟਵੀਟ ਅਜਿਹੇ ਵੇਲੇ ਕੀਤਾ ਹੈ, ਜਦੋਂ ਇੱਕ ਦਿਨ ਪਹਿਲਾਂ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਜਿਸ ਪਹਿਲੂ ਖ਼ਾਨ ਨੂੰ ਭੀੜ ਨੇ ਗਊ ਦੀ ਸਮੱਗਲਿੰਗ ਦਾ ਦੋਸ਼ ਲਾ ਕੇ ਸਾਲ 2017 ਦੌਰਾਨ ਕੁੱਟ–ਕੁੱਟ ਕੇ ਕਤਲ ਕਰ ਦਿੱਤਾ ਸੀ, ਉਸ ਦਾ ਨਾਂਅ ਗਊ ਦੀ ਸਮੱਗਲਿੰਗ ਵਾਲੀ ਚਾਰਜਸ਼ੀਟ ਵਿੱਚ ਸ਼ਾਮਲ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pehlu Khan s name does not exist in Dec 2018 Chargesheet