ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਦੇ ਪੇਜਾਵਰ ਮੱਠ ਦੇ ਵਿਸ਼ਵੇਸ਼ ਤੀਰਥ ਸਵਾਮੀ ਨਹੀਂ ਰਹੇ

ਕਰਨਾਟਕ ਦੇ ਪੇਜਾਵਰ ਮੱਠ ਦੇ ਵਿਸ਼ਵੇਸ਼ ਤੀਰਥ ਸਵਾਮੀ ਨਹੀਂ ਰਹੇ

ਕਰਨਾਟਕ ਦੇ ਪੇਜਾਵਰ ਮੱਠ ਦੇ ਮੁਖੀ ਵਿਸ਼ਵੇਸ਼ ਤੀਰਥ ਸਵਾਮੀ ਦਾ ਅੱਜ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਡੁੱਪੀ ਦੇ ਵਿਧਾਇਕ ਰਘੂਪਤੀ ਭੱਟ ਨੇ ਇਹ ਖ਼ਬਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵੇਸ਼ ਤੀਰਥ ਸਵਾਮੀ ਨੇ ਉਡੁੱਪੀ ਦੇ ਸ਼੍ਰੀਕ੍ਰਿਸ਼ਨ ਮੱਠ ਵਿੱਚ ਆਖ਼ਰੀ ਸਾਹ ਲਿਆ।

 

 

ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਵਿਸ਼ਵੇਸ਼ ਤੀਰਥ ਸਵਾਮੀ ਦੀਹਾਲਤ ਕਾਫ਼ੀ ਗੰਭੀਰ ਹੋ ਗਈ ਸੀ ਤੇ ਉਨ੍ਹਾਂ ਨੂੰ ਕਸਤੂਰਬਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ ’ਚ ਉਨ੍ਹਾਂ ਨੂੰ ਵੈਂਟੀਲੇਟਰ ਸਮੇਤ ਉਡੁੱਪੀ ਦੇ ਸ਼੍ਰੀ ਕ੍ਰਿਸ਼ਨਾ ਮੱਠ ਵਿੱਚ ਲਿਜਾਂਦਾ ਗਿਆ ਸੀ।

 

 

ਤੀਰਥ ਸਵਾਮੀ ਦੀ ਮੁੜ ਸਿਹਤਯਾਬੀ ਲਈ ਅੱਜ ਸਵੇਰ ਤੋਂ ਹੀ ਪ੍ਰਾਰਥਨਾਵਾਂ ਜਾਰੀ ਸਨ।

 

 

ਦਰਅਸਲ, ਵਿਸ਼ਵੇਸ਼ਵ ਤੀਰਥ ਸਵਾਮੀ ਆਪਣੇ ਸਮਾਜਕ ਤੇ ਵਿਦਿਅਕ ਕੰਮਾਂ ਕਾਰਨ ਵਧੇਰੇ ਪ੍ਰਸਿੱਧ ਸਨ। ਰਾਮ ਜਨਮ–ਭੂਮੀ ਲਹਿਰ ਵਿੱਚ ਉਨ੍ਹਾਂ ਵਧ–ਚੜ੍ਹ ਕੇ ਹਿੱਸਾ ਲਿਆ ਤੇ ਉਹ ਗਊ–ਸੁਰੱਖਿਆ ਦੇ ਵੀ ਹਾਮੀ ਸਨ।

 

 

ਬੈਂਗਲੁਰੂ ਦੇ ਮਨੀਪਾਲ ਹਸਪਤਾਲ ਦੇ ਡਾਕਟਰਾਂ ਦੀ ਇੱਕ ਵੱਡੀ ਟੀਮ ਇਸ ਧਾਰਮਿਕ ਤੇ ਸਮਾਜਕ ਆਗੂ ਦੇ ਇਲਾਜ ਲਈ ਮੰਗਲੁਰੂ ਪੁੱਜੀ ਸੀ। ਕੱਲ੍ਹ ਸਨਿੱਚਰਵਾਰ ਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਵਿਸ਼ਵੇਸ਼ ਤੀਰਥ ਸਵਾਮੀ ਬੇਸੁਰਤ ਹਨ ਤੇ ਉਨ੍ਹਾਂ ਦੀ ਹਾਲਤ ਬੜੀ ਤੇਜ਼ੀ ਨਾਲ ਖ਼ਰਾਬ ਹੁੰਦੀ ਜਾ ਰਹੀ ਹੈ। ਇਸੇ ਲਈ ਉਨ੍ਹਾਂ ਨੂੰ ਲਾਈਫ਼–ਸਪੋਰਟ ਸਿਸਟਮ ਉੱਤੇ ਰੱਖਿਆ ਜਾ ਰਿਹਾ ਸੀ।

 

 

ਅੰਤਲੇ ਟੈਸਟਾਂ ’ਚ ਪਤਾ ਲੱਗਣ ਲੱਗ ਪਿਆ ਸੀ ਕਿ ਸਵਾਮੀ ਹੁਰਾਂ ਦਾ ਦਿਮਾਗ਼ ਕੰਮ ਕਰਨਾ ਬੰਦ ਕਰਦਾ ਜਾ ਰਿਹਾ ਸੀ।

 

 

ਸ੍ਰੀ ਵਿਸ਼ਵੇਸ਼ ਤੀਰਥ ਸਵਾਮੀ ਦਾ ਜਨਮ ਪੁੱਟੂਰ ਜ਼ਿਲ੍ਹੇ ਦੇ ਰਾਮਕੁੰਜ ਵਿਖੇ 1931 ’ਚ ਹੋਇਆ ਸੀ। ਉਨ੍ਹਾਂ ਦੇ ਸੰਨਿਆਸ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਮਾਪਿਆਂ ਨਾਰਾਇਣਚਾਰਿਆ ਅਤੇ ਕਮਲਾਅੰਮਾ ਨੇ ਉਨ੍ਹਾਂ ਦਾ ਨਾਂਅ ਵੈਂਕਟਰਾਮ ਰੱਖਿਆ ਸੀ। ਸ੍ਰੀ ਸਵਾਮੀ ਨੇ 8 ਸਾਲਾਂ ਦੀ ਉਮਰ ’ਚ 1938 ਦੌਰਾਨ ਹੀ ਸੰਨਿਆਸ ਲੈ ਲਿਆ ਸੀ। ਸ੍ਰੀ ਭੰਡਾਰਕੇਰੀ ਮੱਠ ਦੇ ਸ੍ਰੀ ਵਿਦਿਆਮਾਨਯ ਤੀਰਥਰੂ ਉਨ੍ਹਾਂ ਦੇ ਗੁਰੂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pejawar Mutt of Karnatka Vishvesh Tirath Swami no more