ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 'ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼, ਲੋਕ ਕਰ ਰਹੇ ਹਨ ਸ਼ੋਅ ਬੰਦ ਕਰਨ ਦੀ ਮੰਗ

ਬਿੱਗ ਬੌਸ ਦਾ ਇਹ ਨਵਾਂ ਸੀਜ਼ਨ ਸ਼ੁਰੂ ਹੁੰਦੇ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਵਾਰ ਸੀਜ਼ਨ ਵਿੱਚ ਕਈ ਬਦਲਾਅ ਕੀਤੇ ਗਏ ਹਨ, ਜਿਸ ਤੋਂ ਬਾਅਦ ਸ਼ੋਅ ਥੋੜਾ ਹੋਰ ਕੰਟ੍ਰੋਵਰਸ਼ੀਅਲ ਹੋ ਗਿਆ ਹੈ। 

 

ਇਹ ਵਿਵਾਦ ਇੰਨਾ ਵੱਧ ਗਿਆ ਹੈ ਕਿ ਟਵਿੱਟਰ 'ਤੇ #Boycott_BigBoss ਟ੍ਰੈਂਡ ਕਰ ਰਿਹਾ ਹੈ। ਬਿੱਗ ਬੌਸ 'ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਦਰਅਸਲ, ਸ਼ੋਅ ਵਿੱਚ ਲੜਕਾ ਅਤੇ ਲੜਕੀ ਇੱਕੋ ਬਿਸਤਰਾ ਸਾਂਝਾ ਕਰ ਰਹੇ ਹਨ, ਜੋ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ।

 


ਟਵਿੱਟਰ 'ਤੇ ਇਸ ਸ਼ੋਅ ਦਾ ਵਿਰੋਧ ਕਰਨ ਵਾਲੇ ਇੱਕ ਵਿਅਕਤੀ ਨੇ ਲਿਖਿਆ ਕਿ ਇਸ ਸ਼ੋਅ ਦੀ ਮਦਦ ਨਾਲ ਆਉਣ ਵਾਲੀ ਪੀੜ੍ਹੀ ਨੂੰ ਗ਼ਲਤ ਸੰਦੇਸ਼ ਮਿਲ ਰਿਹਾ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਬਿੱਗ ਬੌਸ ਸ਼ੋਅ ਬਿਲਕੁਲ ਮਨੋਰੰਜਕ ਨਹੀਂ ਹੈ ਅਤੇ ਨਾ ਹੀ ਇਸ ਸ਼ੋਅ ਦੀ ਮਦਦ ਨਾਲ ਸਕਾਰਾਤਮਕ ਸੰਦੇਸ਼ ਦਿੱਤਾ ਜਾ ਸਕਦਾ ਹੈ। ਇਹ ਸ਼ੋਅ ਸਿਰਫ਼ ਦੇਸ਼ ਦੇ ਸੱਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ।

 

ਖ਼ਬਰਾਂ ਅਨੁਸਾਰ ਆਲ ਇੰਡੀਆ ਟ੍ਰੇਡਰਜ਼ ਨੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪ੍ਰਕਾਸ਼ ਜਾਵਡੇਕਰ ਤੋਂ ਮੰਗ ਕੀਤੀ ਹੈ ਕਿ ਕਲਰਜ਼ ਟੀਵੀ 'ਤੇ ਚੱਲ ਰਹੇ ਸ਼ੋਅ ਨੂੰ ਤੁਰੰਤ ਬੰਦ ਕੀਤਾ ਜਾਵੇ। 

 

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸ਼ੋਅ ਰਾਹੀਂ ਅਸ਼ਲੀਲਤਾ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਟੀਆਰਪੀਜ਼ ਅਤੇ ਮੁਨਾਫਿਆਂ ਦੀ ਲਾਲਸਾ ਵਿੱਚ ਬਿੱਗ ਬੌਸ ਟੀਵੀ ਉੱਤੇ ਗ਼ਲਤ ਚੀਜ਼ਾਂ ਦਿਖਾ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people are against bigg boss and are demanding to close the show