ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ BJP ਦਫ਼ਤਰ ’ਚ ਲੱਗੇ ਪੋਸਟਰ ਦੇ ਮਤਲਬ ਕੱਢਣ ਲੱਗੇ ਲੋਕ

ਦਿੱਲੀ BJP ਦਫ਼ਤਰ ’ਚ ਲੱਗੇ ਪੋਸਟਰ ਦੇ ਮਤਲਬ ਕੱਢਣ ਲੱਗੇ ਲੋਕ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਸ਼ੁਰੂਆਤੀ ਰੁਝਾਨਾਂ ’ਚ ਆਮ ਆਦਮੀ ਪਾਰਟੀ 52 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਭਾਜਪਾ 18 ਸੀਟਾਂ ਉੱਤੇ ਅੱਗੇ ਹੈ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 15 ਵੱਧ ਹੈ।

 

 

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਜਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉੱਧਰ ਦਿੱਲੀ ਭਾਜਪਾ ਦੇ ਦਫ਼ਤਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਲੱਗਾ ਪੋਸਟਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

 

 

ਦਿੱਲੀ ਦੇ ਪੰਤ ਮਾਰਗ ’ਤੇ ਸਥਿਤ ਭਾਜਪਾ ਦਫ਼ਤਰ ’ਚ ਲੱਗੇ ਇਸ ਪੋਸਟਰ ਵਿੱਚ ਅਮਿਤ ਸ਼ਾਹ ਦੀ ਤਸਵੀਰ ਨਾਲ ਹਿੰਦੀ ਵਿੱਚ ਲਿਖਿਆ ਹੋਇਆ ਹੈ ਤੇ ਉਸ ਦਾ ਪੰਜਾਬੀ ਤਰਜਮਾ ਕੁਝ ਇੰਝ ਹੈ – ‘ਜਿੱਤ ਤੋਂ ਅਸੀਂ ਹੰਕਾਰੀ ਨਹੀਂ ਹੁੰਦੇ ਤੇ ਹਾਰ ਤੋਂ ਅਸੀਂ ਨਿਰਾਸ਼ ਨਹੀਂ ਹੁੰਦੇ।’ ਹੁਣ ਲੋਕ ਇਸ ਪੋਸਟਰ ਦੇ ਆਪੋ–ਆਪਣੇ ਅਰਥ ਕੱਢ ਰਹੇ ਹਨ।

 

 

ਉੱਧਰ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾਰੀ ਇਨ੍ਹਾਂ ਰੁਝਾਨਾਂ ਤੋਂ ਕੁਝ ਬੇਪਰਵਾਹ ਜਿਹੇ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਭਾਜਪਾ 55 ਸੀਟਾਂ ਜਿੱਤ ਜਾਵੇ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਵੀ ਘਬਰਾਏ ਹੋਏ ਨਹੀਂ ਹਨ। ਅੱਜ ਦਾ ਦਿਨ ਭਾਜਪਾ ਲਈ ਵਧੀਆ ਹੀ ਹੋਵੇਗਾ।

 

 

ਸ੍ਰੀ ਤਿਵਾਰੀ ਨੇ ਕਿਹਾ ਕਿ ਭਾਜਪਾ ਦਫ਼ਤਰ ਵਿੱਚ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਤੇ ਭਾਜਪਾ ਅੱਜ ਦਿੱਲੀ ਵਿੱਚ ਆਪਣੀ ਸਰਕਾਰ ਬਣਾਏਗੀ।

 

 

ਮਨੋਜ ਤਿਵਾਰੀ ਨੇ ਇਹ ਵੀ ਕਿਹਾ ਕਿ – ਅਸੀਂ 48 ਤੋਂ ਵੱਧ ਸੀਟਾਂ ਜਿੱਤਾਂਗੇ ਪਰ ਮੈਨੂੰ ਤਦ ਵੀ ਕੋਈ ਹੈਰਾਨੀ ਨਹੀਂ ਹੋਵੇਗੀ, ਜੇ ਭਾਜਪਾ 55 ਸੀਟਾਂ ਜਿੱਤ ਜਾਵੇ।

 

 

ਐਗਜ਼ਿਟ–ਪੋਲ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਬਾਰੇ ਟਿੱਪਣੀ ਕਰਦਿਆਂ ਸ੍ਰੀ ਮਨੋਜ ਤਿਵਾਰੀ ਨੇ ਕਿਹਾ ਕਿ ਹੁਣ ਐਗਜ਼ਿਟ–ਪੋਲ ਤੋਂ ਬਾਅਦ ਐਗਜ਼ੈਕਟ–ਪੋਲ ਦਾ ਸਮਾਂ ਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People are estimating their own meanings about this Poster at Delhi BJP Office