ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪ੍ਰਦੇਸ਼ 'ਚ ਅਪਰਾਧ ਅਤੇ ਮਹਿੰਗਾਈ ਨਾਲ ਜਨਤਾ ਪ੍ਰੇਸ਼ਾਨ: ਮਾਇਆਵਤੀ

ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਲਗਾਤਾਰ ਵਿਗੜਦੀ ਸਥਿਤੀ ਉੱਤੇ ਅਤੇ ਬਿਜਲੀ ਦਰਾਂ ਵਿੱਚ ਵਾਧੇ ਦੇ ਦਾਇਰੇ ਵਿੱਚ ਘੱਟ-ਆਮਦਨ ਗਰੁੱਪ ਦੇ ਲੋਕਾਂ ਨੂੰ ਸ਼ਾਮਲ ਕੀਤੇ ਜਾਣ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੀ ਜਨਤਾ ਪ੍ਰੇਸ਼ਾਨ ਹੈ।

 

 


ਮਾਇਆਵਤੀ ਨੇ ਸੋਮਵਾਰ ਨੂੂੰ ਟਵੀਟ ਕਰ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅਪਰਾਧ ਕੰਟਰੋਲ ਅਤੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਦੇ ਨਾਲ ਨਾਲ ਸਰਵ ਸਮਾਜ ਦੀ ਭੈਣ, ਬੇਟੀਆਂ ਦੀ ਜਾਨ ਅਤੇ ਇੱਜ਼ਤ ਦੇ ਸਬੰਧ ਵਿੱਚ ਅਰਾਜਕਤਾ ਵਰਗੀ ਸਥਿਤੀ ਅਤਿ ਦੁਖੁਦ ਅਤੇ ਅਤਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਾਅਵਿਆਂ ਦੇ ਉਲਟ ਪੂਰੇ ਦੇਸ਼ ਵਿੱਚ ਹਰ ਪ੍ਰਕਾਰ ਦੇ ਅਪਰਾਧਾਂ ਦੇ ਹੜ੍ਹ ਨਾਲ ਜਨਤਾ ਵਿੱਚ ਰੋਸ ਹੈ।

 

ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਬਿਜਲੀ ਦੀ ਕੀਮਤ ਵਿੱਚ ਵਾਧੇ ਅਤੇ ਇਸ ਦੇ ਦਾਇਰੇ ਵਿੱਚ ਘੱਟ ਆਮਦਨ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਇਕ ਹੋਰ ਟਵੀਟ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼ ਦੀ ਜਨਤਾ ਅਤੇ ਬੀਪੀਐਲ ਪਰਿਵਾਰਾਂ ਉੱਤੇ ਵੀ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਵਾਧਾ ਕਰਕੇ ਉਨ੍ਹਾਂ ਨੂੰ ਤੇਜ਼ ਝਟਕਾ ਦੇਣ ਦੀ ਸਰਕਾਰ ਦੀ ਤਿਆਰੀ ਨਿੰਣਦਯੋਗ ਹੈ।

 


ਮਾਇਆਵਤੀ ਨੇ ਰਾਜ ਸਰਕਾਰ ਨੂੰ ਪੁੱਛਿਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੀ ਭਾਜਪਾ ਸਰਕਾਰ ਇਸੇ ਰੂਪ ਵਿੱਚ ਉੱਤਰ ਪ੍ਰਦੇਸ਼ ਦੀ 20 ਕਰੋੜ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ?" ਕੀ ਇਹ ਕਿਸਮਤ ਨੂੰ ਬਦਕਿਸਮਤ ਯੋਜਨਾ ਵਿੱਚ ਨਹੀਂ ਬਦਲ ਦੇਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people are in trouble from increase in inflation and crime in Uttar Pradesh says Mayawati