ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਵੱਲੋਂ ਰਾਫੇਲ ਸਬੰਧੀ ਲਾਏ ਦੋਸ਼ਾਂ ’ਤੇ ਬੋਲੇ ਜੇਤਲੀ ‘ਲੋਕ ਜ਼ਿਆਦਾ ਸਮਝਦਾਰ’

ਰਾਹੁਲ ਵੱਲੋਂ ਰਾਫੇਲ ਸਬੰਧੀ ਲਾਏ ਦੋਸ਼ਾਂ ’ਤੇ ਬੋਲੇ ਜੇਤਲੀ ‘ਲੋਕ ਜ਼ਿਆਦਾ ਸਮਝਦਾਰ’

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਫੇਲ ਸੌਦੇ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।  ਜੇਤਲੀ ਨੇ ਕਿਹਾ ਕਿ ਰਾਫੇਲ ਸੌਦੇ ਵਿਚ ਰਾਹੁਲ ਗਾਂਧੀ ਦੇ ਤੱਥ ਪੂਰੀ ਤਰ੍ਹਾਂ ਗਲਤ ਹਨ।

 

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਰੁਣ ਜੇਤਲੀ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਸਰਕਾਰ ਨੇ ਵਾਰ–ਵਾਰ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਕੈਗ ਨੇ ਪਹਿਲਾਂ ਹੀ ਇਸਦਾ ਵਿਸ਼ਲੇਸ਼ਣ ਕੀਤਾ ਹੈ। ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਸੁਪਰੀਮ ਕੋਰਟ ਜਾਂ ਸੀਏਜੀ ਤੋਂ ਉਪਰ ਹਨ।

 

ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਪ੍ਰਧਾਨ ਵੱਲੋਂ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਗਲਤ ਹਨ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਸਮਝਣਾ ਚਾਹੀਦਾ ਕਿ ਭਾਰਤ ਦੇ ਲੋਕ ਸਾਡੇ ਲੋਕਾਂ ਨਾਲੋਂ ਜ਼ਿਆਦਾ ਸਮਝਦਾਰ ਹਨ।

 

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਉਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਹਵਾਈ ਫੌਜ ਅਤੇ ਕੈਗ ਉਤੇ ਭਰੋਸਾ ਨਹੀਂ ਹੈ, ਤਾਂ ਕੀ ਉਹ ਪਾਕਿਸਤਾਨ ਉਤੇ ਭਰੋਸਾ ਕਰਨਾ ਚਾਹੁੰਦੇ ਹਨ।

 

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਸੀ ਕਿ ਪਹਿਲਾਂ ਰਾਫੇਲ ਦਾ ਪੈਸਾ ਚੋਰੀ ਹੋਇਆ ਅਤੇ ਹੁਣ ਫਾਈਲ ਚੋਰੀ ਹੋ ਗਈ। ਉਥੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸਵੇਰੇ ਪੱਤਰਕਾਰਾਂ ਨੂੰ ਕਿਹਾ ਕਿ ਇਕ ਨਵੀਂ ਲਾਈਨ ਸਾਹਮਣੇ ਆਈ ਹੈ–ਗਾਇਬ ਹੋ ਗਿਆ। ਦੋ ਕਰੋੜ ਰੁਜ਼ਾਗਰ ਗਾਇਬ ਹੋ ਗਿਆ। ਕਿਸਾਨਾਂ ਨੂੰ ਸਹੀ ਕੀਮਤ ਮਿਲਣਾ ਸੀ, ਉਹ ਗਾਇਬ ਹੋ ਗਿਆ। ਕਿਸਾਨਾਂ ਦੇ ਬੀਮੇ ਦਾ ਪੈਸਾ ਗਾਇਬ ਹੋ ਗਿਆ। 15 ਲੱਖ ਰੁਪਏ ਗਾਇਬ ਹੋ ਗਿਆ। ਹੁਣ ਰਾਫੇਲ ਦੀਆਂ ਫਾਇਲਾਂ ਗਾਇਬ ਹੋ ਗਈਆਂ। ਇਸਦਾ ਮਤਲਬ ਹੈ ਕਿ ਫਾਈਲਾਂ ਸੱਚੀਆਂ ਹਨ।

 

ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਸਭ ਲਈ ਹੋਣਾ ਚਾਹੀਦਾ। ਇਕ ਪਾਸੇ ਤੁਸੀਂ ਕਹਿ ਰਹੇ ਹੈ ਕਿ ਕਾਗਜ਼ ਗਾਇਬ ਹੋ ਗਏ ਹਨ। ਇਸਦਾ ਮਤਲਬ ਹੈ ਕਿ ਇਹ ਸੱਚੇ ਹਨ। ਇਨ੍ਹਾਂ ਕਾਗਜ਼ਾਂ ਵਿਚ ਸਾਫ ਹੈ ਕਿ ਪ੍ਰਧਾਨ ਮੰਤਰੀ ਨੇ ਸਮਾਨਾਂਤਰ ਗੱਲਬਾਤ ਕੀਤੀ ਹੈ। ਇਨ੍ਹਾਂ ਉਪਰ ਕਾਰਵਾਈ ਹੋਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People are more intelligent says Arun Jaitley on Rahul Gandhi s Rafale charge