ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਭਾਰੀ ਕੀਮਤਾਂ ਕਾਰਨ ਲੋਕ ਦੁਖੀ : ਨਿਤਿਨ ਗਡਕਰੀ

ਮੁੰਬਈ `ਚ ਪੈਟਰੋਲ ਦੀ ਕੀਮਤ 90 ਰੁਪਏ ਦੇ ਪਾਰ ਪਹੁੰਚਣ ਦੌਰਾਨ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਮੰਨਿਆ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਫੀ ਉੱਚੀਆਂ ਹੋ ਚੁੱਕੀਆਂ ਹਨ ਤੇ ਇਸ ਕਾਰਨ ਲੋਕ ਬੇਹੱਦ ਦੁਖੀ ਹੋ ਰਹੇ ਹਨ।


ਸ਼ਹਿਰ `ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 89.54 ਰੁਪਏ ਲੀਟਰ ਵਿਕ ਰਿਹਾ ਸੀ। ਸੋਮਵਾਰ ਦੀ ਤੁਲਨਾ `ਚ ਇਸ `ਚ 10 ਪੈਸੇ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਡੀਜ਼ਲ ਦੀ ਕੀਮਤ 9 ਪੈਸੇ ਦੇ ਵਾਧੇ ਨਾਲ 78.42 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸੂਬੇ ਦੇ ਕਰੀਬ ਦਰਜਨ ਸ਼ਹਿਰਾਂ `ਚ ਪੈਟਰੋਲ 90 ਤੋਂ 91 ਰੁਪਏ ਲੀਟਰ ਅਤੇ ਡੀਜ਼ਲ 80 ਰੁਪਏ ਲੀਟਰ ਤੋਂ ਉੱਪਰ ਹੋ ਚੁੱਕਿਆ ਹੈ।


ਗਡਕਰੀ ਨੇ ਤੀਜੇ ਬਲੂਮਬਰਗ ਇੰਡੀਆ ਇਕਨੋਮਿਕ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਚੀਜ਼ ਹੈ ਕਿ ਇੰਧਣ ਦੀ ਕੀਮਤ ਕਾਫੀ ਉੱਚੀ ਹੈ।ਇਹ ਇਕ ਅਜਿਹੀ ਹਾਲਤ ਹੈ ਜਦੋਂ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ।


ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸੰਸਾਰਕ ਪੱਧਰ `ਤੇ ਕੱਚੇ ਤੇਲ ਦੀ ਕੀਮਤ ਹੇਠਾਂ ਆਵੇਗੀ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਕਿਸ ਸਰੋਤ ਨੂੰ ਮਿਲੀ ਹੈ।


ਪਨਭਰੀ, ਨੰਦਰਬਾਰ, ਨਾਂਦੇਡ, ਲਾਤੂਰ, ਜਲਗਾਂਓ, ਬੀਡ, ਔਂਰੰਗਾਬਾਦ ਅਤੇ ਰਤਨਗਿਰੀ ਵਰਗੇ ਸ਼ਹਿਰਾਂ `ਚ ਪੈਟਰੋਲ ਦੀ ਕੀਮਤ 90 ਰੁਪਏ ਲੀਟਰ ਨੂੰ ਪਾਰ ਕਰ ਗਈ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ 2019 `ਚ ਭਾਜਪਾ ਮੁੜ ਸੱਤਾ `ਚ ਆਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People are shocked by the massive petrol-diesel prices: Nitin Gadkari