ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਪਿੰਡ ’ਚ ਕਬਰਸਤਾਨ ਨਹੀਂ ਘਰਾਂ ’ਚ ਦਫ਼ਨਾਉਂਦੇ ਨੇ ਲਾਸ਼ਾਂ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਚ ਬਲਾਕ ਕਰਹਲ ਦੇ ਮੁਹੱਬਤਪੁਰ ਪਿੰਡ ਚ ਕੋਈ ਕਬਰਸਤਾਨ ਨਹੀਂ ਹੈ। ਇੱਥੇ ਦਫ਼ਨਾਉਣ ਲਈ ਕੋਈ ਜ਼ਮੀਨ ਨਹੀਂ ਬਚੀ ਹੈ, ਜਿਸ ਕਾਰਨ ਪੀੜਤ ਪਰਿਵਾਰਾਂ ਨੂੰ ਮ੍ਰਿਤਕ ਨੂੰ ਘਰ ਦੀ ਇਮਾਰਤ ਚ ਹੀ ਦਫਨਾਉਣਾ ਪੈ ਰਹੇ ਹਨ। ਵੀਰਵਾਰ ਨੂੰ ਕਿਸ਼ਨੀ ਦੇ ਵਿਧਾਇਕ ਨੇ ਇਹ ਮੁੱਦਾ ਡੀਐਮ ਸਾਹਮਣੇ ਉਠਾਇਆ ਤੇ ਪਿੰਡ ਵਿੱਚ ਕਬਰਸਤਾਨ ਲਈ ਜ਼ਮੀਨ ਦੇਣ ਦੀ ਮੰਗ ਕੀਤੀ।

 

ਵਿਧਾਇਕ ਕਿਸ਼ਨੀ ਬ੍ਰਜੇਸ਼ ਕਠਾਰੀਆ ਨੇ ਵੀਰਵਾਰ ਨੂੰ ਡੀਐਮ ਪੀ ਕੇ ਉਪਾਧਿਆਏ ਨੂੰ ਦੱਸਿਆ ਕਿ ਮੁਹੱਬਤਪੁਰ ਪਿੰਡ ਵਿੱਚ ਦੋ ਭਰਾ ਓਸਫ ਅਲੀ ਦੀ 15 ਦਿਨ ਪਹਿਲਾਂ ਅਤੇ ਅਲੀ ਬਹਾਦਰ ਦੀ ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ। ਬੁੱਧਵਾਰ ਨੂੰ ਵਿਧਾਇਕ ਪਿੰਡ ਪਹੁੰਚੇ ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।

 

ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਘੱਟ ਗਿਣਤੀ ਸਮਾਜ ਦੇ ਲੋਕਾਂ ਦੀ ਮੌਤ ਹੋਣ ’ਤੇ ਇੱਥੋਂ ਦੇ ਲੋਕ ਕਬਰਸਤਾਨ ਦੀ ਅਣਹੋਂਦ ਚ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਦੇ ਆਸਪਾਸ ਦਫਨਾ ਦਿੰਦੇ ਹਨ। ਜਿਸ ਕਾਰਨ ਮਾਹੌਲ ਹਮੇਸ਼ਾ ਦੁੱਖਾਂ ਨਾਲ ਭਰਿਆ ਤੇ ਬੱਚਿਆਂ ਚ ਡਰ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੇਤਾਵਾਂ ਤੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਪਿੰਡ ਚ ਕਬਰਸਤਾਨ ਲਈ ਜ਼ਮੀਨ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ।

 

ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਇੱਥੇ ਕੱਚਾ ਕਬਰਸਤਾਨ ਸੀ ਪਰ ਜਿਵੇਂ ਜਿਵੇਂ ਆਬਾਦੀ ਵਧਦੀ ਗਈ, ਇਸੇ ਤਰ੍ਹਾਂ ਕਬਰਸਤਾਨ ’ਤੇ ਕਬਜ਼ਾ ਹੋ ਗਿਆ। ਲੋਕਾਂ ਨੇ ਮਕਾਨ ਬਣਾਏ। ਹੁਣ ਥਾਂ ਬਿਲਕੁਲ ਨਹੀਂ ਬਚੀ ਹੈ। ਹਾਲ ਹੀ ਵਿੱਚ ਦੋ ਭਰਾ ਅਲੀ ਬਹਾਦੁਰ ਅਤੇ ਓਸਫ ਅਲੀ ਦੀ ਮੌਤ ਹੋ ਗਈ ਤਾਂ ਮ੍ਰਿਤਕ ਦੇਹਾਂ ਨੂੰ ਘਰ ਦੇ ਗੇਟ ਦੇ ਸਾਹਮਣੇ ਹੀ ਕਬਰ ਬਣਾ ਕੇ ਦਫਨਾ ਦਿੱਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people bury dead body in house not in graveyard know the reason