ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂਗ੍ਰਾਮ: 17 ਥਾਵਾਂ 'ਤੇ ਸੈਂਪਲ ਦੇਣ ਲੋਕ, ਕੋਰੋਨਾ ਦੇ ਦੋ ਕੇਸ ਮਿਲਣ ਤੋਂ ਬਾਅਦ ਅਲਰਟ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਅਮਿਤ ਖੱਤਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ 17 ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਦੇ ਸੈਂਪਲ ਕੁਲੈਕਸ਼ਨ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਇਨ੍ਹਾਂ ਨਮੂਨਿਆਂ ਦੀ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਕਿਸੇ ਵੀ ਲੈਬ ਵਿੱਚ ਜਾਂਚ ਨਹੀਂ ਕੀਤੀ ਜਾ ਰਹੀ, ਪਰ ਪੀਜੀਆਈਐਮਐਸ ਰੋਹਤਕ ਦੀ ਲੈਬ ਨੂੰ ਅਧਿਕਾਰਤ ਕੀਤਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਇਹ ਹੁਕਮ ਗੁਰੂਗ੍ਰਾਮ ਦੇ ਲੋਕਾਂ ਦੀ ਜਾਣਕਾਰੀ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਨਮੂਨਿਆਂ ਦੀ ਜਾਂਚ ਬਾਰੇ ਕੋਈ ਭੁਲੇਖਾ ਨਾ ਪਵੇ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਦੇ ਕਿਸੇ ਵੀ ਵਿਅਕਤੀ ਦੇ ਘਰ ਤੋਂ ਨਮੂਨੇ ਇਕੱਠੇ ਨਹੀਂ ਕੀਤੇ ਜਾ ਰਹੇ, ਬਲਕਿ ਹਸਪਤਾਲਾਂ ਨੂੰ ਉਨ੍ਹਾਂ ਦੇ ਨਮੂਨੇ ਲੈਣ ਲਈ ਸੂਚੀਬੱਧ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ ਲੋਕ ਸਵੇਰੇ 9 ਵਜੇ ਤੋਂ 9 ਵਜੇ ਤੱਕ ਹੈਲਪਲਾਈਨ ਨੰਬਰ -1950 ਉੱਤੇ ਸੰਪਰਕ ਕਰ ਸਕਦੇ ਹਨ। ਲੋਕ ਹੈਲਪਲਾਈਨ ਨੰਬਰ -108 ਅਤੇ 9953618102 ਉੱਤੇ 24 ਘੰਟੇ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਇਸੇ ਤਰ੍ਹਾਂ ਫੋਨ ਨੰਬਰ -0124-2322412 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

 

ਇਥੇ ਦੇ ਸਕਦੇ ਹੋ ਸੈਂਪਲ

ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਉਹ ਵਿਅਕਤੀ ਆਪਣਾ ਨਮੂਨਾ ਸਿਵਲ ਹਸਪਤਾਲ ਸੈਕਟਰ-10 ਗੁਰੂਗ੍ਰਾਮ, ਮੇਦਾਂਤਾ ਮੈਡੀਸਿਟੀ, ਫੋਰਟਿਸ ਹਸਪਤਾਲ, ਆਰਟਮਿਸ ਹਸਪਤਾਲ, ਪਾਰਸ ਹਸਪਤਾਲ, ਮੈਕਸ ਹਸਪਤਾਲ, ਕੋਲੰਬੀਆ ਏਸ਼ੀਆ ਹਸਪਤਾਲ, ਪਾਰਕ ਹਸਪਤਾਲ, ਮੈਟਰੋ ਹਸਪਤਾਲ, ਮੈਡੀਯੋਰ ਹਸਪਤਾਲ, ਆਰੀਅਨ ਹਸਪਤਾਲ, ਕਲਿਆਣੀ ਹਸਪਤਾਲ, ਮਾਯੋਮ ਹਸਪਤਾਲ, ਨੀਲਕੰਠ ਹਸਪਤਾਲ, ਡਬਲਯੂ ਪ੍ਰਤਿਸ਼ਠਾ ਹਸਪਤਾਲ, ਨਾਰਾਇਣਾ ਹਸਪਤਾਲ ਅਤੇ ਸਿਗਨੇਚੈਰ ਹਸਪਤਾਲ ਵਿੱਚ ਸੰਪਕਰ ਕਰ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people can give sample for test at 17 places in gurugram Alert in district after two coronavirus confirm case