ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ- ਜ਼ਖਮੀ ਤੜਫਦੇ ਰਹੇ ਤੇ ਲੋਕ ਉਨ੍ਹਾਂ ਨਾਲ ਸੈਲਫ਼ੀਆਂ ਖਿੱਚਦੇ ਰਹੇ

ਸ਼ਰਮਨਾਕ ਤਸਵੀਰਾਂ

ਰਾਜਸਥਾਨ ਦੇ ਬਾੜਮੇਰ ਤੋਂ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲਿਆਂ ਤਸਵੀਰਾਂ ਸਾਹਮਣੇ ਆਇਆ ਹਨ। ਬਾੜਮੇਰ ਖੇਤਰ 'ਚ ਤਿੰਨ ਲੋਕ ਇੱਕ  ਸੜਕ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਪਰ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਲੋਕ ਸਹਾਇਤਾ ਕਰਨ ਦੀ ਸੈਲਫ਼ੀ ਲੈਣ ਲੱਗ ਪਏ।

 

ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਣ ਦੀ ਥਾਂ ਪਹਿਲਾ ਤਾਂ ਦੁਰਘਟਨਾ ਦੀਆਂ ਤਸਵੀਰਾਂ ਖਿੱਚਿਆ ਅਤੇ ਫਿਰ ਸੈਲਫ਼ੀਆਂ ਵੀ ਖਿੱਚਿਆ।  ਪਰ ਕੋਈ ਵੀ ਦੁਰਘਟਨਾ ਦੇ ਸ਼ਿਕਾਰ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਇਨ੍ਹਾਂ ਤਸਵੀਰਾਂ ਨੇ ਇੱਕ ਵਾਰ ਫਿਰ ਲੋਕਾਂ ਦੀ ਮਾਨਵਤਾ ਪ੍ਰਤੀ ਸੰਵੇਦਨਹੀਨਤਾ ਨੂੰ ਸਾਹਮਣੇ ਲਿਆਂਦਾ ਹੈ। 

 

ਇਹ ਦੁਰਘਟਨਾ 10 ਜੁਲਾਈ ਦੀ ਦੱਸੀ ਜਾ ਰਹੀ ਹੈ। ਤਸੀਂ ਤਸਵੀਰਾਂ ਵਿੱਚ ਸਾਫ ਦੇਖ ਸਕਦੇ ਹੋ ਕਿ ਲੋਕ ਕਿਵੇਂ ਜ਼ਖਮੀ ਲੋਕਾਂ ਦੇ ਆਲੇ-ਦੁਆਲੇ ਖੜ੍ਹੇ ਹਨ। ਪਰ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਰਹੇ। ਪਿੱਛੇ ਹੀ ਤਿੰਨ ਲੋਕ ਇਸ ਸੜਕ ਦੁਰਘਟਨਾ 'ਚ ਜ਼ਖਮੀ ਹੋਏ ਨਜ਼ਰ ਆ ਰਹੇ ਹਨ। ਜਿਨ੍ਹਾਂ ਨੂੰ ਛੇਤੀ ਹੀ ਡਾਕਟਰੀ ਸਹਾਇਤਾ ਦੀ ਲੋੜ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people clicking selfies with road accident victims instead of helping them