ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਨਫ਼ਰਤ ਫੈਲਾ ਰਹੇ: ਮਮਤਾ ਬੈਨਰਜੀ

ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਨਫ਼ਰਤ ਫੈਲਾ ਰਹੇ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਯੋਗੀ ਦੀ ‘ਗੋਲੀ ਬਨਾਮ ਬੋਲੀ’ ਬਾਰੇ ਤਾਜ਼ਾ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਭਾਰਤ ਇੱਕ ਖ਼ਤਰਨਾਕ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਨਫ਼ਰਤ ਫੈਲਾਉਣ ’ਚ ਲੱਗੇ ਹੋਏ ਹਨ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਜਦੋਂ ਵੀ ਕਦੇ ਚੋਣਾਂ ਨੇੜੇ ਆਉਂਦੀਆਂ ਹਨ, ਤਾਂ ਭਾਜਪਾ ਫਿਰਕੂ ਆਧਾਰ ’ਤੇ ਸਿਆਸਤ ਕਰਨ ਲੱਗਦੀ ਹੈ।

 

ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਨਾ ਨਾ ਕਦੇ ਕਿਸਾਨਾਂ ਦੀ ਗੱਲ ਕਰਦੀ ਹੈ, ਨਾ ਕਦੇ ਵਿਦਿਆਰਥੀਆਂ ਦੀ; ਬੱਸ ਉਸ ਦਾ ਇੱਕੋ–ਇੱਕ ਉਦੇਸ਼ ਦੇਸ਼ ਨੂੰ ਵੰਡਣਾ ਹੈ।

 

 

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਇਹ ਕਿਵੇਂ ਆਖ ਸਕਦੇ ਹਨ ਕਿ – ਬੋਲੀ ਨਾਲ ਨਹੀਂ ਮੰਨੇਗਾ, ਤਾਂ ਗੋਲ਼ੀ ਚਲਾ ਦੇਵੋ? ਮੈਂ ਪਹਿਲਾਂ ਅਜਿਹੀ ਟਿੱਪਣੀ ਕਦੇ ਨਹੀਂ ਸੁਣੀ। ਇੱਕ ਹੋਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਅਜਿਹਾ ਕੁਝ ਆਖਿਆ – ਇਹ ਲੋਕ ਬੱਸ ਨਫ਼ਰਤ ਦੀ ਸਿਆਸਤ ਕਰਨ ਵਿੱਚ ਰੁੱਝੇ ਹੋਏ ਹਨ।

 

 

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਇਸ ਵੇਲੇ ਬਹੁਤ ਖ਼ਤਰਨਾਕ ਹਾਲਾਤ ’ਚੋਂ ਲੰਘ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਸ੍ਰੀ ਯੋਗੀ ਨੇ ਦਿੱਲੀ ’ਚ ਇੱਕ ਰੈਲੀ ਦੌਰਾਨ ਇਹ ਆਖ ਕੇ ਵਿਵਾਦ ਛੇੜ ਦਿੱਤਾ ਕਿ ਜਿਹੜੇ ਲੋਕ ਕਾਂਵੜੀਆਂ ਉੱਤੇ ਹਮਲੇ ਕਰਨਗੇ, ਉਨ੍ਹਾਂ ਨੂੰ ਪੁਲਿਸ ਦੀਆਂ ਗੋਲ਼ੀਆਂ ਦਾ ਸਾਹਮਣਾ ਕਰਨਾ ਹੋਵੇਗਾ।

 

 

ਦਿੱਲੀ ’ਚ ਅੱਠ ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਭਗਵਾ ਪਾਰਟੀ ਜਾਮੀਆ ਨਗਰ, ਸ਼ਾਹੀਨ ਬਾਗ਼ ਤੇ ਦਿੱਲੀ ਦੇ ਹੋਰ ਹਿੰਸਿਆਂ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਤੋਂ ਡਰੀ ਹੋਈ ਹੈ।

 

 

ਕੁਮਾਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਮੌਕਾਪ੍ਰਸਤਾਂ ਦੀ ਪਾਰਟੀ ਦੱਸਿਆ ਤੇ ਕਿਹਾ ਕਿ ਉਹ ਲੋਕ ਤੋੜ–ਭੰਨ, ਗੁੰਡਾਗਰਦੀ ਤੇ ਦੰਗੇ ਨੂੰ ਹੱਲਾਸ਼ੇਰੀ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People having constitutional seats spreading hate says Mamta Banerjee