ਅਗਲੀ ਕਹਾਣੀ

ਨੋਟਬੰਦੀ ਤੋਂ ਬਾਅਦ ਲੋਕ ਘਰਾਂ ’ਚ ਰੱਖਣ ਲੱਗੇ ਤਿੰਨ–ਗੁਣਾ ਵੱਧ ਧਨ

ਨੋਟਬੰਦੀ ਤੋਂ ਬਾਅਦ ਲੋਕ ਘਰਾਂ ’ਚ ਰੱਖਣ ਲੱਗੇ ਤਿੰਨ–ਗੁਣਾ ਵੱਧ ਧਨ

ਕਾਲ਼ੇ ਧਨ ’ਤੇ ਹਮਲਾ ਤੇ ਡਿਜੀਟਲ ਲੈਣ–ਦੇਣ ਦੇ ਪਾਸਾਰ ਲਈ ਕੀਤੀ ਗਈ ਨੋਟਬੰਦੀ ਦੀ ਮੁਹਿੰਮ ਨੂੰ ਲੋਕ ਨਾਕਾਮ ਕਰਨ ਵਿੱਚ ਲੱਗੇ ਹੋਏ ਹਨ। ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੇ ਨੋਟਬੰਦੀ ਦੇ ਇੱਕ ਸਾਲ ਬਾਅਦ ਹੀ ਲਗਭਗ ਤਿੰਨ ਗੁਣਾ ਨਕਦ ਆਪਣੇ ਘਰਾਂ ਜਾਂ ਹੋਰ ਟਿਕਾਣਿਆਂ ’ਤੇ ਰਕਮ ਜਮ੍ਹਾ ਕਰ ਕੇ ਰੱਖ ਲਈ ਹੈ।

 

 

ਸਾਲ 2011–12 ਤੋਂ ਅਤੇ ਨੋਟਬੰਦੀ ਤੋਂ ਠੀਕ ਪਹਿਲਾਂ 2015–16 ਤੱਕ ਘਰਾਂ ਵਿੱਚ ਜਮ੍ਹਾ ਨਕਦੀ ਬਾਜ਼ਾਰ ਵਿੱਚ ਚੱਲ ਰਹੀ ਕੁੱਲ ਕਰੰਸੀ ਦਾ 9 ਤੋਂ 12 ਫ਼ੀ ਸਦੀ ਸੀ। ਪਰ ਸਾਲ 2017–18 ’ਚ ਹੀ ਇਹ 26 ਫ਼ੀ ਸਦੀ ਤੱਕ ਪੁੱਜ ਗਈ। ਇਹ ਗੱਲ ਸਰਕਾਰੀ (NAS (ਨੈਸ਼ਨਲ ਅਕਾਊਂਟਿਸ ਸਟੈਟਿਸਟਿਕਸ) ਦੇ) ਅੰਕੜਿਆਂ ਤੋਂ ਹੀ ਸਾਹਮਣੇ ਆਈ ਹੈ ਕਿ ਲੋਕ ਤੇਜ਼ੀ ਨਾਲ ਨਕਦੀ ਜਮ੍ਹਾ ਕਰਨ ਵਿੱਚ ਲੱਗੇ ਹੋਏ ਹਨ।

 

 

ਨੋਟਬੰਦੀ ਦੌਰਾਨ ਗੁਆਈ ਗਈ ਪੂੰਜੀ ਨੂੰ ਵਾਪਸ ਇਕੱਠੀ ਕਰਨ ਦੀ ਕਵਾਇਦ ’ਚ ਲੋਕ ਨਕਦੀ ਇਕੱਠੀ ਕਰ ਰਹੇ ਹਨ। ਅਜ਼ੀਮ ਪ੍ਰੇਮ ਜੀ ਯੂਨੀਰਸਿਟੀ ਦੇ ਰੀਸਰਚ ਫ਼ੈਲੋ ਅਵਿਨਾਸ਼ ਤ੍ਰਿਪਾਠੀ ਮੁਤਾਬਕ ਅਸੀਂ ਪਹਿਲਾਂ ਹੀ ਆਖ ਚੁੱਕੇ ਹਾਂ ਕਿ ਨੋਟਬੰਦੀ ਦੌਰਾਨ ਨਕਦੀ ਦੀ ਘਾਟ ਅਸਥਾਈ ਹੈ ਤੇ ਪੂੰਜੀ ਦੀ ਉਪਲਬਧਤਾ ਵਧਦਿਆਂ ਹੀ ਅਰਥ–ਵਿਵਸਥਾ ਦੀ ਹਾਲਤ ਵਿੱਚ ਸੁਧਾਰ ਆਵੇਗਾ।

 

 

ਪਰ ਨੋਟਬੰਦੀ ਤੋਂ ਬਾਅਦ ਲੋਕ ਖ਼ਰਚ ਕਰਨ ਦੀ ਥਾਂ ਪੂੰਜੀ ਜਮ੍ਹਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਨਾਲ ਨਕਦੀ ਦੀ ਉਪਲਬਧਤਾ ਤਾਂ ਰਹੇਗੀ ਪਰ ਉਸ ਦਾ ਲੈਣ–ਦੇਣ ਘੱਟ ਹੋਣ ਨਾਲ ਅਰਥ–ਵਿਵਸਥਾ ਵਿੱਚ ਸੁਸਤੀ ਆਵੇਗੀ, ਜੋ ਹਾਲੇ ਵੇਖਣ ਨੂੰ ਮਿਲ ਰਹੀ ਹੈ।

 

 

ਰਿਜ਼ਰਵ ਬੈਂਕ ਲਗਾਤਾਰ ਵਿਆਜ ਦਰ ਵਿੱਚ ਕਟੌਤੀ ਕਰ ਕੇ ਅਰਥ–ਵਿਵਸਥਾ ਨੂੰ ਰਫ਼ਤਾਰ ਦੇਣ ਦਾ ਜਤਨ ਕਰ ਰਿਹਾ ਹੈ ਪਰ ਬਾਜ਼ਾਰ ਵਿੱਚ ਪੂੰਜੀ ਪ੍ਰਵਾਹ ਵਧ ਨਾ ਸਕਣ ਕਾਰਨ ਔਕੜਾਂ ਪੇਸ਼ ਆ ਰਹੀਆਂ ਹਨ।

 

 

NAS ਮੁਤਾਬਕ ਨੋਟਬੰਦੀ ਦੇ ਚਾਰ ਮਹੀਨਿਆਂ ਬਾਅਦ ਮਾਰਚ 2017 ਤੱਕ ਹਾਲਾਤ ਆਮ ਵਰਗੇ ਹੋਣ ਤੋਂ ਬਾਅਦ ਘਰਾਂ ਵਿੱਚ ਜਮ੍ਹਾ ਰਕਮ ਮੁੜ ਤੇਜ਼ੀ ਨਾਲ ਵਧਣ ਲੱਗ ਪਈ ਸੀ ਤੇ ਲੋਕਾਂ ਨੇ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਰਕਮ ਬੈਂਕਾਂ ਤੋਂ ਕਢਵਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People holding cash three fold after demonetization