ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚ 2005 ਦੇ ਮੁਕਾਬਲੇ 2016 `ਚ ਦੁਗਣੀ ਸ਼ਰਾਬ ਪੀਣ ਲੱਗੇ ਲੋਕ

ਭਾਰਤ `ਚ 2005 ਦੇ ਮੁਕਾਬਲੇ 2016 `ਚ ਦੁਗਣੀ ਸ਼ਰਾਬ ਪੀਣ ਲੱਗੇ ਲੋਕ

ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੀ ਇਕ ਰਿਪੋਰਟ ਅਨੁਸਾਰ ਭਾਰਤ `ਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 2005 ਤੋਂ 2016 ਦੇ ਵਿਚ ਦੋ ਗੁਣਾ ਹੋ ਗਈ ਹੈ। ਇੱਥੇ ਪ੍ਰਤੀ ਵਿਅਕਤੀ ਸਾਲਾਨਾ 5.7 ਲੀਟਰ ਸ਼ਰਾਬ ਪੀਤੀ ਜਾਂਦੀ ਹੈ।


ਰਿਪੋਰਟ ਅਨੁਸਾਰ ਡਬਲਿਊ ਐਚ ਓ ਖੇਤਰਾਂ ਦੇ ਅੱਧੇ ਖੇਤਰਾਂ `ਚ ਪ੍ਰਤੀ ਵਿਅਕਤੀ ਸ਼ਰਾਬ ਦੀ ਕੁਲ ਖਪਤ (15 ਪਲਸ ਸਾਲ) `ਚ ਵਾਧਾ ਹੋਣ ਦੀ ਉਮੀਦ ਹੈ ਅਤੇ ਦੱਖਣੀ ਪੂਰਵ ਏਸ਼ੀਆ ਖੇਤਰ `ਚ ਸਭ ਤੋਂ ਜਿ਼ਆਦਾ ਵਾਧੇ ਦੀ ਉਮੀਦ ਹੈ। ਕੇਵਲ ਭਾਰਤ `ਚ ਹੀ 2.2 ਲੀਟਰ ਵਾਧੇ ਦੀ ਉਮੀਦ ਹੈ। ਭਾਰਤ ਇਸ ਖੇਤਰ `ਚ ਕੁਲ ਜਨ ਸੰਖਿਆ ਦੇ ਇਕ ਵੱਡੇ ਇੱਸੇ ਦਾ ਪ੍ਰਤੀਨਿਧਿਤਵ ਕਰਦਾ ਹੈ। ਇੰਡੋਨੇਸ਼ੀਆ ਅਤੇ ਥਾਈਲੈਂਡ `ਚ ਵੀ ਕੁਝ ਵਾਧਾ ਹੋਣ ਦੀ ਉਮੀਦ ਹੈ।


-  2025 ਤੱਕ ਚੀਨ `ਚ ਸ਼ੁੱਧ ਸ਼ਰਾਬ ਪ੍ਰਤੀ ਵਿਅਕਤੀ ਖਪਤ 0.9 ਲੀਟਰ ਵਾਧੇ ਦੀ ਉਮੀਦ।
-  200-2005 ਦੇ ਵਿਚ ਸਥਿਰ ਚਰਨ ਦੇ ਬਾਅਦ ਵਿਸ਼ਵ ਖਪਤ `ਚ ਵਾਧਾ ਹੋਇਆ।
-  2005 `ਚ 5.5 ਲੀਟਰ ਪ੍ਰਤੀ ਵਿਅਕਤੀ ਖਪਤ ਵਿਸ਼ਵ ਪੱਧਰ `ਤੇ ਸੀ।
-  2010 `ਚ 6.4 ਹੋ ਗਈ ਅਤੇ 2016 `ਚ ਇਹ 6.4 ਲੀਟਰ ਦੇ ਪੱਧਰ `ਤੇ ਬਣੀ ਹੋਈ ਹੈ।


ਅਲਕੋਹਲ ਦੀ ਹਾਨੀਕਾਰਕ ਵਰਤੋਂ ਦੁਨੀਆ ਭਰ `ਚ ਲੋਕਾਂ ਦੇ ਸਿਹਤ ਲਈ ਪ੍ਰਮੁੱਖ ਜੋਖਿਮ ਕਾਰਕਾਂ `ਚੋਂ ਇਕ ਹੈ। ਇਹ ਮਾਂ-ਸਿ਼ਸ਼ੂ ਸਿਹਤ, ਸੰਕ੍ਰਾਮਕ ਰੋਗ (ਐਚਆਈਵੀ, ਵਾਈਰਲ, ਹੇਪੇਟਾਈਟਿਸ, ਤਪੇਦਿਕ) ਗੈਰ ਸੰਚਾਰੀ ਬਿਮਾਰੀਆਂ ਅਤੇ ਮਾਨਸਿਕ ਸਿਹਤ ਸਮੇਤ ਸਥਿਰ ਵਿਕਾਸ ਟੀਚੇ (ਐਚਡੀਜੀ) ਦੇ ਕਈ ਸਿਹਤ ਸਬੰਧੀ ਟੀਚਿਆਂ `ਤੇ ਪ੍ਰਤੱਖ ਪ੍ਰਭਾਵ ਪੈਂਦਾ ਹੈ।

 

2016 `ਚ ਅਲਕੋਹਲ ਦੇ ਹਾਨੀਕਾਰਕ ਵਰਤੋਂ ਨਾਲ ਦੁਨੀਆ ਭਰ `ਚ 30 ਲੱਖ ਲੋਕਾਂ (ਸਾਰੇ ਤਰ੍ਹਾਂ ਦੀ ਮੌਤਾਂ ਦਾ 5.3 ਫੀਸਦੀ) ਦੀ ਮੌਤ ਹੋਈ।
ਰਿਪੋਰਟ `ਚ ਕਿਹਾ ਗਿਆ ਕਿ ਸ਼ਰਾਬ ਦੀ ਹਾਨੀਕਾਰਕ ਵਰਤੋਂ ਨਾਲ 200 ਤੋਂ ਜਿ਼ਆਦਾ ਬਿਮਾਰੀਆਂ ਅਤੇ ਸੱਟਾ ਦੀ ਸਥਿਤੀਆਂ `ਚ ਇਕ ਕਾਰਨ ਰਿਹਾ ਹੈ।


ਭਾਰਤ `ਚ ਖਪਤ


2005 : 2.4 ਲੀਟਰ
2016 : 5.7 ਲੀਟਰ
ਪੁਰਸ਼ : 4.2 ਲੀਟਰ
ਮਹਿਲਾ : 1.6 ਲੀਟਰ
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People in India drink double liquor in year 2016 in comparison to year 2005