ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰੀ–ਕਾਤਲਾਂ ਨੂੰ ਖ਼ਤਮ ਕਰਨ ਵਾਲੀ ਪੁਲਿਸ ਟੀਮ ’ਤੇ ਲੋਕਾਂ ਫੁੱਲ ਵਰ੍ਹਾਏ

ਬਲਾਤਕਾਰੀ–ਕਾਤਲਾਂ ਨੂੰ ਖ਼ਤਮ ਕਰਨ ਵਾਲੀ ਪੁਲਿਸ ਟੀਮ ’ਤੇ ਲੋਕਾਂ ਫੁੱਲ ਵਰ੍ਹਾਏ

ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਅੱਜ ’ਚ 3 ਵਜੇ ਤੋਂ 6 ਵਜੇ ਤੱਕ ਦੌਰਾਨ ਮਾਰੇ ਗਏ। ਇਹ ਜਾਣਕਾਰੀ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦਿੱਤੀ।

 

 

ਪੁਲਿਸ ਦੀ ਜਿਹੜੀ ਟੀਮ ਨੇ ਆਪਣੀ ਆਤਮ–ਰੱਖਿਆ ਲਈ ਬਲਾਤਕਾਰੀ–ਕਾਤਲਾਂ ਨੂੰ ਮਾਰ ਮੁਕਾਇਆ ਹੈ, ਉਸ ਤੋਂ ਸਿਰਫ਼ ਹੈਦਰਾਬਾਦ ਦੇ ਵਾਸੀ ਹੀ ਨਹੀਂ, ਸਗੋਂ ਭਾਰਤ ਦੇ ਬਹੁਤੇ ਨਾਗਰਿਕ ਖ਼ੁਸ਼ ਹਨ। ਅੱਜ ਹੈਦਰਾਬਾਦ ਪਰਤਣ ’ਤੇ ਆਮ ਲੋਕਾਂ ਨੇ ਪੁਲਿਸ ਦੀ ਇਸ ਟੀਮ ’ਤੇ ਫੁੱਲਾਂ ਦੀ ਵਰਖਾ ਕੀਤੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਈਬਰਾਬਾਦ ਪੁਲਿਸ ਚਾਰੇ ਮੁਲਜ਼ਮਾਂ ਨੂੰ ਅਪਰਾਧ ਦਾ ਦ੍ਰਿਸ਼ ਮੁੜ–ਸਿਰਜਣ (ਰੀ–ਕੰਸਟ੍ਰਕਟ) ਕਰਨ ਲਈ ਲੈ ਗਈ ਸੀ; ਤਾਂ ਜੋ ਘਟਨਾ ਨਾਲ ਜੁੜੀਆਂ ਲੜੀਆਂ ਨੂੰ ਜੋੜਿਆ ਜਾ ਸਕੇ। ਇਸੇ ਦੌਰਾਨ ਮਿੁਲਜ਼ਮਾਂ ਨੇ ਇੱਕ ਪੁਲਿਸ ਮੁਲਾਜ਼ਮ ਤੋਂ ਹਥਿਆਰ ਖੋਹ ਲਿਆ ਤੇ ਉਨ੍ਹਾਂ ਉੱਤੇ ਗੋਲ਼ੀ ਮਾਰੀ। ਜਿਸ ਕਾਰਨ ਬਚਾਅ ਵਿੱਚ ਦੂਜੇ ਪੁਲਿਸ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਗੋਲ਼ੀ ਮਾਰੀ ਤੇ ਮੁਲਜ਼ਮਾਂ ਦੀ ਮੌਤ ਹੋ ਗਈ।

 

 

ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਰੱਖਿਆ ਗਿਆ ਸੀ। ਪੁਲਿਸ ਚਾਰੇ ਮੁਲਜ਼ਮਾਂ ਨੂੰ ਉਸੇ ਫ਼ਲਾਈਓਵਰ ਹੇਠਾਂ ਲੈ ਕੇ ਗਈ ਸੀ; ਜਿੱਥੇ ਉਨ੍ਹਾਂ ਲੇਡੀ ਡਾਕਟਰ ਨੂੰ ਜਿਊਂਦੇ–ਜੀਅ ਸਾੜ ਦਿੱਤਾ ਸੀ। ਉੱਥੇ ਮੁਲਜ਼ਮਾਂ ਨੇ ਧੁੰਦ ਦਾ ਲਾਹਾ ਲੈ ਕੇ ਉੱਥੋਂ ਨੱਸਣ ਦਾ ਜਤਨ ਕੀਤਾ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਗੋਲੀਆਂ ਚਲਾਈਆਂ; ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

 

 

ਮ੍ਰਿਤਕ ਲੇਡੀ ਡਾਕਟਰ ਦੇ ਪਿਤਾ ਨੇ ਪੁਲਿਸ ਮੁਕਾਬਲੇ ’ਚ ਮਾਰੇ ਗਏ ਚਾਰੇ ਮੁਲਜ਼ਮਾਂ ਬਾਰੇ ਕਿਹਾ – ‘ਮੇਰੀ ਧੀ ਦੀ ਮੌਤ ਨੂੰ 10 ਦਿਨ ਬੀਤ ਚੁੱਕੇ ਹਨ। ਮੈਂ ਇਸ ਲਈ ਪੁਲਿਸ ਤੇ ਸਰਕਾਰ ਪ੍ਰਤੀ ਧੰਨਵਾਦੀ ਹਾਂ। ਹੁਣ ਮੇਰੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।’

 

 

ਉੱਧਰ ਤੇਲੰਗਾਨਾ ਦੇ ਕਾਨੂੰਨ ਮੰਤਰੀ ਇੰਦਰਕਰਨ ਰੈੱਡੀ ਨੇ ਕਿਹਾ ਕਿ ਰੱਬ ਨੇ ਇਸ ਮਾਮਲੇ ’ਚ ਇਨਸਾਫ਼ ਕੀਤਾ ਹੈ, ਜੋ ਹੋਇਆ ਠੀਕ ਹੋਇਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People shower flowers on Police team that eliminated rapists-murders