ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾ ਇਲਾਜ ਹਰ ਸਾਲ 12.2% ਲੋਕਾਂ ਨੂੰ ਬਣਾ ਰਿਹੈ ਗਰੀਬ

ਸੜਕਾਂ 'ਤੇ ਵੱਧ ਰਹੀ ਮੋਟਰ ਗੱਡੀਆਂ ਦੀ ਗਿਣਤੀ ਕਾਰਨ ਆਏ ਦਿਨ ਹਾਦਸਿਆਂ ਦਾ ਗ੍ਰਾਫ ਉੱਚਾ ਹੁੰਦਾ ਜਾ ਰਿਹਾ ਹੈ। ਜੇ ਸਿਰਫ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ਾਨਾ 12 ਤੋਂ 15 ਵਿਅਕਤੀ ਸੜਕ ਹਾਦਸਿਆਂ ਵਿਚ ਜਾਨਾਂ ਗੁਆਉਂਦੇ ਹਨ ਅਤੇ ਲਗਭਗ 20 ਤੋਂ 25 ਵਿਅਕਤੀ ਗੰਭੀਰ ਫੱਟੜ ਹੁੰਦੇ ਹਨ। ਜਦੋਂ ਲੋਕ ਇਨ੍ਹਾਂ ਹਾਦਸਿਆਂ 'ਚ ਜ਼ਖਮੀ ਵਿਅਕਤੀ ਦਾ ਇਲਾਜ ਕਰਵਾਉਣ ਲਈ ਹਸਪਤਾਲ ਜਾਂਦੇ ਹਨ ਤਾਂ ਉੱਥੇ ਮਹਿੰਗੇ ਇਲਾਜ ਕਾਰਨ ਉਹ ਕਰਜ਼ੇ ਦੇ ਭਾਰ ਹੇਠ ਦੱਬ ਜਾਂਦੇ ਹਨ। 'ਹਿੰਦੁਸਤਸਾਨ ਲਾਈਵ' ਦੀ ਐਕਸਕਲੂਸਿਵ ਖਬਰ ਮੁਤਾਬਿਕ ਇਹ ਖੁਲਾਸਾ ਇੱਕ ਰਿਪੋਰਟ 'ਚ ਹੋਇਆ ਹੈ।
 

ਪੀਜੀਆਈ ਚੰਡੀਗੜ੍ਹ, ਜੋਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਅਤੇ ਸਿਡਨੀ ਦੇ ਮਾਹਿਰਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਮੁਤਾਬਿਕ ਉੱਤਰ ਭਾਰਤ 'ਚ ਸੜਕ ਹਾਦਸਿਆਂ 'ਚ ਜਖਮੀ 8 'ਚੋਂ 1 ਵਿਅਕਤੀ ਮਤਲਬ 12.2% ਲੋਕ ਮਹਿੰਗੇ ਇਲਾਜ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ। ਉੱਥੇ ਹੀ ਚਾਰ 'ਚੋਂ ਇੱਕ ਦੀ ਆਰਥਿਕ ਹਾਲਤ ਵਿਗੜ ਜਾਂਦੀ ਹੈ।
 

ਰਿਪੋਰਟ 'ਚ ਸਰਕਾਰੀ ਹਸਪਤਾਲਾਂ 'ਚ ਦਾਖਲ 2955 ਜ਼ਖਮੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ 'ਚ ਹਾਸਦਿਆਂ ਦੇ 57% ਮਾਮਲੇ ਸੜਕ ਹਾਦਸੇ ਦੇ ਸਨ। ਹਾਦਸੇ 'ਚ ਇੱਕ ਜ਼ਖਮੀ ਦੇ ਇਲਾਜ 'ਤੇ ਔਸਤ 16,788 ਰੁਪਏ ਖਰਚ ਹੁੰਦੇ ਹਨ। ਇਸ ਤੋਂ ਇਲਾਵਾ 8164 ਰੁਪਏ ਹੋਰ ਛੋਟੇ-ਮੋਟੇ ਕੰਮਾਂ 'ਚ ਖਰਚ ਹੋ ਜਾਂਦੇ ਹਨ। 
 

ਮਾਹਿਰਾਂ ਮੁਤਾਬਿਕ 22.2% ਮਾਮਲਿਆਂ 'ਚ ਇਲਾਜ 'ਤੇ ਹੋਣ ਵਾਲੇ ਖਰਚੇ ਕਾਰਨ ਪੀੜਤ ਪਰਿਵਾਰ ਭਾਰੀ ਆਰਥਿਕ ਬੋਝ 'ਚ ਦੱਬ ਜਾਂਦਾ ਹੈ।
 

ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣਾ ਭਾਰਤੀਆਂ ਦੀ ਪਹਿਲੀ ਪਸੰਦ :
ਨੈਸ਼ਨਲ ਹੈਲਥ ਅਕਾਊਂਟਸ ਦੇ ਅੰਕੜਿਆਂ ਮੁਤਾਬਕ ਸਿਹਤ ਸੇਵਾਵਾਂ 'ਚ ਭਾਰਤੀ ਸਭ ਤੋਂ ਵੱਧ ਦਵਾਈਆਂ 'ਤੇ ਖ਼ਰਚ ਕਰਦੇ ਹਨ। ਇਸ ਦਾ ਇੱਕ ਨਤੀਜਾ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਕਿਸੇ ਇਲਾਜ ਲਈ ਟੈਸਟ ਅਤੇ ਹਸਪਤਾਲ ਤੋਂ ਪਹਿਲਾਂ ਭਾਰਤੀ ਲੋਕ ਕੈਮਿਸਟਾਂ ਤੋਂ ਦਵਾਈ ਖਰੀਦਣਾ ਜ਼ਿਆਦਾ ਪਸੰਦ ਕਰਦੇ ਹਨ। ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣ 'ਤੇ ਭਾਰਤੀਆਂ ਦਾ ਜ਼ਿਆਦਾ ਜ਼ੋਰ ਰਹਿੰਦਾ ਹੈ। ਭਾਰਤੀ ਨਿੱਜੀ ਹਸਪਤਾਲਾਂ 'ਚ ਇਲਾਜ 'ਤੇ ਲਗਭਗ 28% ਖ਼ਰਚ ਕਰਦੇ ਹਨ। ਜਦੋਂ ਕਿ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣਾ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਦੇ ਮੁਕਾਬਲੇ ਚਾਰ ਗੁਣਾ ਵੱਧ ਮਹਿੰਗਾ ਹੈ।

 

ਦਵਾਈਆਂ 'ਤੇ 4869 ਰੁਪਏ ਸਾਲਾਨਾ ਖਰਚ ਕਰਦੇ ਹਨ ਲੋਕ :
ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹਰ ਭਾਰਤੀ ਲਗਭਗ 75 ਡਾਲਰ ਯਾਨਿ 4869 ਰੁਪਏ ਆਪਣੀ ਸਿਹਤ 'ਤੇ ਸਾਲਾਨਾ ਖਰਚ ਕਰਦੇ ਹਨ। ਮਤਲਬ ਮਹੀਨੇ ਦਾ ਹਿਸਾਬ ਕੱਢਿਆ ਜਾਵੇ ਤਾਂ ਭਾਰਤੀ ਹਰ ਮਹੀਨੇ 400 ਰੁਪਏ ਸਿਹਤ 'ਤੇ ਖ਼ਰਚ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People suffering from expensive treatment in road accident remain poor