ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ’ਚ ਜਿਨ੍ਹਾਂ ਨੇ ਮੈਨੂੰ ਬੁਰਾ–ਭਲਾ ਆਖਿਆ, ਮੈਂ ਉਨ੍ਹਾਂ ਨੂੰ ਮਾਫ਼ ਕੀਤਾ: ਕੇਜਰੀਵਾਲ

ਚੋਣਾਂ ’ਚ ਜਿਨ੍ਹਾਂ ਨੇ ਮੈਨੂੰ ਬੁਰਾ–ਭਲਾ ਆਖਿਆ, ਮੈਂ ਉਨ੍ਹਾਂ ਨੂੰ ਮਾਫ਼ ਕੀਤਾ: ਕੇਜਰੀਵਾਲ

ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਬੇਟੇ ਨੇ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਮੈਂ ਸਭ ਦਾ ਮੁੱਖ ਮੰਤਰੀ ਹਾਂ। ਮੇਰੇ ਕੋਲ ਭਾਵੇਂ ਕਦੇ ਕੋਈ ਕਾਂਗਰਸ ਪਾਰਟੀ ਵਾਲਾ ਆਇਆ ਹੋਵੇ ਜਾਂ ਫਿਰ ਭਾਜਪਾ ਜਾਂ ਕਾਂਗਰਸ ਦਾ, ਮੈਂ ਸਭ ਲਈ ਕੰਮ ਕੀਤਾ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਹਰੇਕ ਪਰਿਵਾਰ ਵਿੱਚ ਖ਼ੁਸ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੇਰੇ ਨਾਲ ਮੰਚ ’ਤੇ ਮੇਰੇ ਦੋਵੇਂ ਪਾਸੇ ਦਿੱਲੀ ਦੇ ਨਿਰਮਾਤਾ ਮੌਜੂਦ ਹਨ।

 

 

ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਵੀ ਲੋਕਾਂ ਨੇ ਉਨ੍ਹਾਂ ਨੂੰ ਬੁਰਾ–ਭਲਾ ਆਖਿਆ ਸੀ, ਉਨ੍ਹਾਂ ਨੇ ਉਨ੍ਹਾਂ ਸਭਨਾਂ ਨੂੰ ਮਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਦਿੱਲੀ ਨੂੰ ਕੋਈ ਨੇਤਾ ਜਾਂ ਮੰਤਰੀ ਨਹੀਂ ਚਲਾਉਂਦੇ, ਸਗੋਂ ਦਿੱਲੀ ਨੂੰ ਰਿਕਸ਼ਾ ਵਾਲੇ, ਡਾਕਟਰ, ਫ਼ੈਕਟਰੀ ਵਾਲੇ ਤੇ ਡਰਾਇਵਰ ਚਲਾਉਂਦੇ ਹਨ। ਉਨ੍ਹਾਂ ਵਿਜੇ ਕੁਮਾਰ ਦਾ ਨਾਂਅ ਲੈਂਦਿਆਂ ਕਿਹਾ ਕਿ ਉਹ ਸਾਡੇ ਨਾਲ ਹਨ, ਜੋ ਆਈਆਈਟੀ ਤੋਂ ਨਿੱਕਲ ਕੇ ਹੁਣ ਦੇਸ਼ ਦੀ ਸੇਵਾ ਕਰੇਗਾ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਇਹ ਦੋਸ਼ ਲਾ ਰਹੇ ਹਨ ਕਿ ਕੇਜਰੀਵਾਲ ਮੁਫ਼ਤ ਸੇਵਾ ਦੇ ਰਿਹਾ ਹੈ ਪਰ ਦਿੱਲੀ ਵਾਲੇ ਕੇਜਰੀਵਾਲ ਨੂੰ ਪਿਆਰ ਕਰਦੇ ਹਨ ਤੇ ਕੇਜਰੀਵਾਲ ਦਿੱਲੀ ਵਾਲਿਆਂ ਨੂੰ ਪਿਆਰ ਕਰਦਾ ਹੈ। ਇਹ ਪਿਆਰ ਵੀ ਮੁਫ਼ਤ ਹੈ ਦੋਸਤੋ। ਉਨ੍ਹਾਂ ਕਿਹਾ ਕਿ ਜੇ ਮੈਂ ਸਕੂਲ ’ਚ ਪੜ੍ਹਾਈ ਦੇ ਬਦਲੇ ਜਾਂ ਫਿਰ ਹਸਪਤਾਲ ’ਚ ਇਲਾਜ ਦੇ ਬਦਲੇ ਪੈਸਾ ਲੈਣਾ ਸ਼ੁਰੂ ਕਰ ਦੇਵਾਂ, ਤਾਂ ਫਿਰ ਮੇਰੇ ਮੁੱਖ ਮੰਤਰੀ ਬਣਨ ’ਤੇ ਲਾਅਨਤ ਹੈ।

 

 

ਇਸ ਮੌਕੇ ਸ੍ਰੀ ਕੇਜਰੀਵਾਲ ਨੇ ਰਾਮਲੀਲਾ ਮੈਦਾਨ ’ਚ ਇਹ ਗੀਤ ਗਾਇਆ – ‘ਹਮ ਹੋਂਗੇ ਕਾਮਯਾਬ, ਹਮ ਹੋਂਗੇ ਕਾਮਯਾਬ ਏਕ ਦਿਨ…’ ਸ੍ਰੀ ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ਤੋਂ ਤੀਜੀ ਵਾਰ 21,697 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People who abused me during polls I forgive them says Kejriwal