ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮਰਜੈਂਸੀ ਦੌਰਾਨ ਜੇਲ੍ਹ 'ਚ ਕੈਦ ਲੋਕਾਂ ਨੂੰ ਮਿਲੇਗੀ ਪੈਨਸ਼ਨ : ਫੜਨਵੀਸ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਕਿਹਾ ਕਿ ਐਮਰਜੈਂਸੀ ਦੌਰਾਨ ਜਿਹੜੇ ਲੋਕਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਸੀ, ਉਨ੍ਹਾਂ ਨੂੰ ਪੈਨਸ਼ਨ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।

 

ਫੜਨਵੀਸ ਨੇ ਰਾਜ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਹੀ ਰਹੇ ਲੋਕਾਂ ਲਈ ਪੈਨਸ਼ਨ ਧਨ ਨਾਲੋਂ ਜ਼ਿਆਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਪੈਨਸ਼ਨ ਤੋਂ ਇਨਕਾਰ ਕੀਤਾ ਪਰ ਕੁਝ ਲੋਕ ਅਜੇ ਵੀ ਗ਼ਰੀਬ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਗ਼ਲਤੀ ਦੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਆਪਣੀਆਂ ਨੌਕਰੀਆਂ ਗੁਆਣੀਆਂ ਪਈਆਂ।

 

ਇਸ ਤੋਂ ਪਹਿਲਾਂ ਰੱਖਿਆ ਅਤੇ ਮੁੜ ਵਸੇਬਾ ਰਾਜ ਮੰਤਰੀ ਮਦਨ ਯੇਰਾਵਰ ਨੇ ਰਾਕਾਂਪਾ ਮੈਂਬਰ ਅਜਿਤ ਪਵਾਰ ਦੇ ਜਵਾਬ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਪੈਨਸ਼ਨ ਲਈ 3,267 ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ।

 

ਇਨ੍ਹਾਂ ਵਿੱਚੋਂ, 1179 ਬਿਨੈਕਾਰਾਂ ਨੂੰ 100 ਰੁਪਏ ਦੇ ਸਟੈਂਪ ਪੇਪਰ ਦੇ ਆਧਾਰ 'ਤੇ ਮਨਜ਼ੂਰ ਕੀਤਾ ਗਿਆ ਜਿਸ ਨਾਲ ਇਹ ਸਾਬਤ ਹੋਵੇ ਕਿ ਬਿਨੈਕਾਰ ਐਮਰਜੈਂਸੀ ਵੇਲੇ ਜੇਲ੍ਹ ਵਿੱਚ ਸੀ। ਪਵਾਰ ਨੇ ਪੁੱਛਿਆ ਕਿ ਸਬੂਤ ਦੇ ਬਿਨਾਂ ਪੈਨਸ਼ਨ ਕਿਵੇਂ ਦਿੱਤੀ ਜਾ ਸਕਦੀ ਹੈ ਅਤੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਸਟੈਂਪ ਪੇਪਰ ਸਹੀ ਹੈ।

 

ਇਸ ਦੇ ਜਵਾਬ ਵਿੱਚ ਯੇਰਾਵਰ ਨੇ ਕਿਹਾ ਕਿ ਅਰਜ਼ੀਆਂ ਦੀ ਛਾਂਟੀ ਜ਼ਿਲ੍ਹਾ ਕੁਲੈਕਟਰ ਦੀ ਅਗਵਾਈ ਵਾਲੀ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ ਅਤੇ ਸਿਰਫ਼ ਸਹੀ ਸਟੈਂਪ ਪੇਪਰ ਮਨਜ਼ੂਰ ਕੀਤੇ ਗਏ ਹਨ। ਯੇਰਾਵਰ ਨੇ ਕਿਹਾ ਕਿ ਪੈਨਸ਼ਨ ਸਕੀਮ ਲਈ 42 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ ਅਤੇ ਇਸ ਵਿਚੋਂ 28 ਤੋਂ 29 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People who are imprisoned during the Emergency will get a pension says Maharashtra CM Fadnavis