ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਜ਼ਦੂਰਾਂ ਤੋਂ ਜ਼ਿਆਦਾ ਕੰਮ ਕਰਦੇ ਹਨ ਨੌਕਰੀਪੇਸ਼ਾ, ਸਰਵੇ 'ਚ ਹੋਇਆ ਪ੍ਰਗਟਾਵਾ  

 

ਦੇਸ਼ ਵਿੱਚ ਨੌਕਰੀ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਡਾ ਕੰਮ ਕਰਨਾ ਪੈਂਦਾ ਹੈ ਜਦੋਂ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੁਕਾਬਲੇ ਘੱਟ ਕੰਮ ਕਰਨਾ ਪੈਂਦਾ ਹੈ। ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ (ਐਨ.ਐਸ.ਐਸ.ਓ.) ਦੇ ਸਰਵੇ 'ਚ ਇਸ ਦਾ ਖੁਲਾਸਾ ਹੋਇਆ ਹੈ।


ਇਸ ਸਰਵੇਖਣ ਅਨੁਸਾਰ ਸ਼ਹਿਰਾਂ ਵਿੱਚ ਨੌਕਰੀਪੇਸ਼ਾ ਪੁਰਸ਼ਾਂ ਨੂੰ ਹਫ਼ਤੇ ਵਿੱਚ ਕਰੀਬ 60 ਘੰਟੇ ਕੰਮ ਕਰਨਾ ਪੈਂਦਾ ਹੈ ਜਦਕਿ ਮਜ਼ਦੂਰ ਹਰ ਹਫ਼ਤੇ 49 ਘੰਟੇ ਅਤੇ ਸਵੈਰੁਜ਼ਗਾਰ ਵਿੱਚ ਲੱਗੇ ਸ਼ਹਿਰੀ ਲੋਕ 58 ਘੰਟੇ ਕੰਮ ਕਰਦੇ ਹਨ। ਹਾਲ ਵਿੱਚ ਜਾਰੀ ਇਸ ਰਿਪੋਰਟ ਅਨੁਸਾਰ ਹਫ਼ਤੇ ਵਿੱਚ ਸ਼ਹਿਰੀ ਨੌਕਰੀਪੇਸ਼ਾ ਪੁਰਸ਼ ਜਿਥੇ 60.3 ਘੰਟੇ ਕੰਮ ਕਰਦੇ ਹਨ, ਉਥੇ ਔਰਤਾਂ ਨੂੰ ਕੁਝ ਰਾਹਤ ਹੈ, ਉਨ੍ਹਾਂ ਨੂੰ ਤਕਰੀਬਨ 52.7 ਘੰਟੇ ਕੰਮ ਕਰਨਾ ਪੈਂਦਾ ਹੈ। 

 


ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਨੇ ਇਹ ਅੰਕੜੇ ਸਾਲ 2017-18 ਦੀਆ ਚਾਰ ਤਿਮਾਹੀਆਂ ਦੌਰਾਨ ਇੱਕਠੇ ਕੀਤੇ ਸਨ। ਸਾਰੇ ਤਿਮਾਹੀਆਂ ਦੇ ਨਤੀਜੇ ਵੀ ਕਰੀਬ ਕਰੀਬ ਇੱਕ ਵਰਗੇ ਆਏ ਹਨ। 


ਔਰਤਾਂ ਦੇ ਕੰਮ ਦੇ ਘੰਟੇ ਵੀ ਜ਼ਿਆਦਾ


ਮਰਦਾਂ ਦੀ ਤੁਲਨਾ ਵਿੱਚ ਔਰਤਾਂ ਨੂੰ ਦਫ਼ਤਰ ਦੇ ਕੰਮ ਵਿੱਚ ਥੋੜੀ ਰਾਹਤ ਦਿਖਦੀ ਹੈ। ਪੇਂਡੂ ਖੇਤਰਾਂ ਵਿੱਚ ਪੁਰਸ਼ ਔਰਤਾਂ ਤੋਂ ਕਰੀਬ ਅੱਠ ਘੰਟੇ ਜ਼ਿਆਦਾ ਕੰਮ ਕਰਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people who do job work more than labours