ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਣੀ ਬਰਬਾਦ ਕਰਨ ਉਤੇ ਲੱਗੇਗਾ ਜ਼ੁਰਮਾਨਾ

ਪਾਣੀ ਬਰਬਾਦ ਕਰਨ ਉਤੇ ਲੱਗੇਗਾ ਜ਼ੁਰਮਾਨਾ

ਗਰਮੀ ਦੇ ਮੌਸਮ ਵਿਚ ਪਾਣੀ ਦੀ ਥਾਂ–ਥਾਂ ਮੁਸ਼ਕਲ ਹੋਣ ਲੱਗਦੀ ਹੈ। ਤਪਦੀ ਧੁੱਪ ਵਾਲੇ ਮੌਸਮ ਵਿਚ ਪਾਣੀ ਦਾ ਲੇਵਲ ਹੇਠਾਂ ਚੱਲਿਆ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਹ ਕਾਰਨ ਹੈ ਕਿ ਇਕ ਨਗਰ ਸਥਾਨਕ ਨੇ ਪਾਣੀ ਬਰਬਾਦ ਕਰਨ ਉਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਹੈ। ਦਰਅਸਲ, ਗੁਜਰਾਤ ਵਿਚ ਦਾਹੋਦ ਸ਼ਹਿਰ ਦੇ ਨਗਰ ਸਥਾਨਕ ਨੇ ਪਾਣੀ ਬਰਬਾਦ ਕਰਨ ਵਾਲਿਆਂ ਉਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਹੈ।

 

ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਕਰੀਬ 160 ਕਿਲੋਮੀਟਰ ਦੂਰ ਸਥਿਤ ਦਾਹੋਦ ਪਾਣੀ ਦੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ। ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੇ ਕਡਾਣਾ ਬੰਨ ਅਤੇ ਪਾਟਾ ਡੂੰਗਰੀ ਨਹਿਰ ਵਿਚਜਲ ਦਾ ਪੱਧਰ ਕਾਫੀ ਡਿੱਗ ਗਿਆ ਹੈ। ਦਾਹੋਦ ਨਗਰ ਨਿਗਮ ਦੇ ਜਲ ਸਪਲਾਈ ਕਮੇਟੀ ਦੇ ਪ੍ਰਮੁੱਖ ਲਖਨ ਰਾਜਗੋਰ ਨੇ ਫੋਨ ਉਤੇ ‘ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਸ਼ਹਿਰ ਵਿਚ ਫਿਲਹਾਲ ਪੀਣ ਵਾਲੇ ਪਾਣੀ ਦੀ ਸਪਲਾਈ ਇਕ ਦਿਨ ਛੱਡਕੇ ਕੀਤੀ ਜਾ ਰਹੀ ਹੈ। ਉਨ੍ਹਾਂ ਹਿਕਾ ਕਿ ਪਾਣੀ ਦੀ ਮੁਸ਼ਕਲ ਦੇ ਮੱਦੇਨਜ਼ਰ ਜੋ ਲੋਕ ਪਾਣੀ ਨੂੰ ਖਰਾਬ ਕਰਦੇ ਹੋਏ ਫੜੇ ਗਏ ਉਨ੍ਹਾਂ ਉਤੇ 250 ਤੋਂ 500 ਰੁਪਏ ਤੱਕ ਜ਼ੁਰਮਾਨਾ ਲਗਾਇਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਜੇਕਰ ਕੋਈ ਖਪਤਕਾਰ ਪਾਣੀ ਖਰਾਬ ਕਰਦੇ ਹੋਏ ਦੋ ਅਤੇ ਤਿੰਨ ਵਾਰ ਫੜਿਆ ਜਾਂਦਾ ਹੈ ਤਾਂ ਉਸਦੇ ਪਾਣੀ ਦਾ ਕੁਨੇਕਸ਼ਨ ਬਿਨਾਂ ਨੋਟਿਸ ਦੇ ਕੱਟ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people who waste water will be fined in Gujarat Vadodara