ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਸਨਲ ਸੈਕੇਟਰੀ ਦਾ ਹਰੇਕ 3 ਮਹੀਨਿਆਂ ਮਗਰੋਂ ਕਰਵਾਉਂਦਾ ਸੀ ਗਰਭਪਾਤ

ਝਾਰਖ਼ੰਡ ਦੇ ਜਮਸ਼ੇਦਪੁਰ ਦੇ ਸੀਤਾਰਾਮਡੇਰਾ ਦੇ ਇਕ ਸਰਵਿਸ ਸੈਂਟਰ ਚ ਨਿਜੀ ਸੈਕੇਟਰੀ ਨੇ ਅਦਾਲਤ ਚ ਦਿੱਤੇ ਬਿਆਨ ਚ ਆਪਣੇ ਮਾਲਕ ’ਤੇ ਕੋਲਲ-ਡਰਿੰਕ ਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ।

 

ਪੀੜਤਾ ਨੇ ਬਿਆਨ ਚ ਕਿਹਾ ਕਿ ਉਸ ਦਾ ਬੋਸ ਉਸ ਦਾ ਕਈ ਮਹੀਨਿਆਂ ਤੋਂ ਸਰੀਰਕ ਸ਼ੋਸ਼ਣ ਕਰ ਰਿਹਾ ਸੀ ਤੇ ਹਰੇਕ 3 ਮਹੀਨੇ ਬਾਅਦ ਉਸਦਾ ਗਰਭਪਾਤ ਵੀ ਕਰਵਾਉਂਦਾ ਸੀ। ਪੀੜਤ ਮੁਤਾਬਕ ਘਟਨਾ ਅਪ੍ਰੈਲ ਦੀ ਹੈ ਜਦੋਂ ਉਸਦ ਬੋਸ ਨੇ ਉਸ ਨੂੰ ਚੈਂਬਰ ਚ ਸੱਦ ਕੇ ਠੰਡਾ ਪੀਣ ਨੂੰ ਕਿਹਾ। ਪੀਣ ਤੋਂ ਬਾਅਦ ਪੀੜਤ ਬੇਹੋਸ਼ ਹੋ ਗਈ ਤੇ ਹੋਸ਼ ਆਉਣ ਤੇ ਉਸ ਨੂੰ ਹੇਠਾਂ ਦਰਦ ਮਹਿਸੂਸ ਹੋ ਰਿਹਾ ਸੀ।

 

ਪੀੜਤਾ ਨੇ ਕਿਹਾ ਕਿ ਉਸ ਤੋਂ ਬਾਅਦ ਉਸ ਦੇ ਬੋਸ ਨੇ ਉਸ ਨੂੰ ਉਸਦੀ ਬਣਾਈ ਹੋਈ ਅਸ਼ਲੀਲ ਵੀਡੀਓ ਬਾਰੇ ਦੱਸ ਕੇ ਬਲੈਕ ਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨਾਲ ਲਗਾਤਾਰ ਬਲਾਤਕਾਰ ਕਰਨ ਲੱਗ ਪਿਆ। ਗਰਭਵਤੀ ਹੋਣ ਤੇ ਉਸ ਦਾ ਹਰੇਕ 3 ਮਹੀਨਿਆਂ ਬਾਅਦ ਗਰਭਪਾਤ ਵੀ ਕਰਾਉਂਦਾ ਰਿਹਾ।

 

ਪੁਲਿਸ ਮੁਤਾਬਕ ਗਰਭਪਾਤ ਮਗਰੋਂ ਬੋਸ ਨੇ ਪੀੜਤ ਨੂੰ ਕੰਮ ਤੋਂ ਕੱਢਣ ਦਾ ਫੈਸਲਾ ਕੀਤਾ। ਪੀੜਤ ਲੜਕੀ ਨੇ ਦੋਸ਼ੀ ਦੀ ਘਰਵਾਲੀ ਨੂੰ ਇਸ ਕਾਰੇ ਬਾਰੇ ਦਸਿਆ ਪਰ ਉਸ ਦੀ ਪਤਨੀ ਨੇ ਆਪਣੇ ਪਤੀ ਦੀਆਂ ਝੂਠੀਆਂ ਗੱਲਾਂ ਚ ਆ ਕੇ ਉਸ ਦੀ ਨਾ ਸੁਣੀ। ਜਿਸ ਤੋਂ ਬਾਅਦ ਉਸ ਨੇ ਹਿੰਮਤ ਕਰਦਿਆਂ ਪੁਲਿਸ ਨੂੰ ਆਪਣੀ ਸ਼ਿਕਾਇਤ ਦਿੱਤੀ। ਪੁਲਿਸ ਨੇ ਉਸਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Personal secretary tells court every three months had an abortion by boss