ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂਗ੍ਰਾਮ : ਜੱਜ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਕਰਨ ਵਾਲੇ ਨੂੰ ਸੁਣਾਈ ਫਾਂਸੀ ਦੀ ਸਜ਼ਾ

ਗੁਰੂਗ੍ਰਾਮ 'ਚ ਜੱਜ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਕਰਨ ਵਾਲੇ ਗੰਨਮੈਨ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਪੀੜਤ ਧਿਰ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਜਦਕਿ ਦੋਸ਼ੀ ਧਿਰ ਨੇ ਘੱਟ ਸਜ਼ਾ ਦੀ ਅਪੀਲ ਕੀਤੀ ਸੀ। ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਗੁਰੂਗ੍ਰਾਮ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਧੀਰ ਪਰਮਾਰ ਦੀ ਅਦਾਲਤ ਨੇ ਗਨਮੈਨ ਨੂੰ ਦੋਸ਼ੀ ਠਹਿਰਾਇਆ ਸੀ।
 

ਗਨਮੈਨ ਮਹੀਪਾਲ ਨੇ ਅਕਤੂਬਰ 2018 'ਚ ਜੱਜ ਦੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮਹੀਪਾਲ ਜੱਜ ਦੀ ਸੁਰੱਖਿਆ ਹੇਠ ਗਨਮੈਨ ਵਜੋਂ ਨੌਕਰੀ ਕਰਦਾ ਸੀ। ਦੋਸ਼ੀ ਮਹੀਪਾਲ ਨੇ ਅਕਤੂਬਰ 2018 ਵਿੱਚ ਸਾਈਬਰ ਸਿਟੀ 'ਚ ਜੱਜ ਦੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸੁਧੀਰ ਪਰਮਾਰ ਦੀ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਦੋਸ਼ੀ ਮਹੀਪਾਲ ਜੱਜ ਦੀ ਸੁਰੱਖਿਆ ਹੇਠ ਗਨਮੈਨ ਵਜੋਂ ਨੌਕਰੀ ਕਰਦਾ ਸੀ।
 

ਅਦਾਲਤ ਨੇ ਇਸ ਗੁੰਝਲਦਾਰ ਕਤਲ ਕੇਸ ਵਿੱਚ ਧਾਰਾ 302, 201, 27/54/59 ਤਹਿਤ ਮੌਤ ਦੀ ਸਜ਼ਾ ਸੁਣਾਈ ਹੈ। ਪੀੜਤ ਪੱਖ ਵੱਲੋਂ ਅਦਾਲਤ ਵਿੱਚ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ। ਦੋਹਰੇ ਕਤਲ ਦੇ ਮਾਮਲੇ ਵਿੱਚ ਅਦਾਲਤ ਵਿੱਚ 2 ਸਾਲ 5 ਮਹੀਨੇ ਮੁਕੱਦਮਾ ਚੱਲਿਆ। ਇਸ ਵਿੱਚ 64 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ। ਫਾਂਸੀ ਦਾ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੈਅ ਕਰੇਗੀ।
 

ਦੱਸਣਯੋਗ ਹੈ ਕਿ ਜੱਜ ਸ਼ਸ਼ੀਕਾਂਤ ਦੀ ਪਤਨੀ ਰੇਨੂੰ ਅਤੇ ਪੁੱਤਰ ਧਰੁਵ ਗੁਰੂਗਰਾਮ ਦੇ ਸੈਕਟਰ -51 ਨੇੜੇ ਅਰਕੈਡਿਆ ਮਾਰਕੀਟ ਵਿੱਚ ਖਰੀਦਦਾਰੀ ਕਰਨ ਗਏ ਸਨ। ਉਸ ਨਾਲ ਜੱਜ ਦਾ ਗੰਨਮੈਨ ਮਹੀਪਾਲ ਵੀ ਸੀ। ਇਸ ਦੌਰਾਨ ਦੋਵਾਂ ਨੂੰ ਗਨਮੈਨ ਮਹੀਪਾਲ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀਬਾਰੀ ਦੀ ਘਟਨਾ ਨੂੰ ਨੇੜੇ ਖੜੇ ਲੋਕਾਂ ਨੇ ਫੋਨ ਵਿੱਚ ਵੀਡੀਓ ਬਣਾ ਲਈ ਸੀ। ਇਹ ਵੀਡੀਓ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਗੋਲੀ ਮਾਰਣ ਤੋਂ ਬਾਅਦ ਦੋਵਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਪਰ ਉਨ੍ਹਾਂ ਨੂੰ ਗੱਡੀ ਵਿੱਚ ਨਹੀਂ ਲਿਜਾ ਸਕਣ ਤੇ ਉਨ੍ਹਾਂ ਨੂੰ ਉਥੇ ਛੱਡ ਕੇ ਫਰਾਰ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Personal security officer Mahipal Singh sentenced to death for killing judge wife son