ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਹੁਣ ਭਾਟੀਆ ਪਰਿਵਾਰ ਦੇ ਪਾਲਤੂ ਕੁੱਤੇ ਦੀ ਵੀ ਹੋਈ ਮੌਤ

ਬੁਰਾੜੀ ਕਾਂਡ

ਦਿੱਲੀ ਦੇ ਬੁਰਾੜੀ ਇਲਾਕੇ ਚ ਇੱਕ ਹੀ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਰਾਜ਼ ਅਜੇ ਤੱਕ ਨਹੀਂ ਖੁੱਲ੍ਹ ਸਕਿਆ। ਹੁਣ ਇਸ ਪਰਿਵਾਰ ਦੇ ਪਾਲਤੂ ਕੁੱਤੇ ਦੀ ਵੀ ਮੌਤ ਹੋ ਗਈ ਹੈ। ਕੁੱਤੇ ਦਾ ਨਾਮ ਟਾਮੀ ਸੀ। ਘਟਨਾ ਤੋਂ ਬਾਅਦ ਤੋਂ ਟਾਮੀ ਨੂੰ ਨੋਇਡਾ ਦੇ ਇੱਕ ਪਸ਼ੂ ਘਰ ਰੱਖਿਆ ਗਿਆ ਸੀ।1 ਜੁਲਾਈ ਨੂੰ ਬੁਰਾੜੀ ਚ ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦੀ ਉਸ ਘਟਨਾ 'ਚ ਸਿਰਫ਼ ਟਾਮੀ ਹੀ ਜ਼ਿੰਦਾ ਬਚਿਆ ਸੀ। 

 

ਟਾਮੀ ਨੂੰ ਛੱਤ ਤੇ ਬੰਨ੍ਹਿਆ ਗਿਆ ਸੀ। ਜਦੋਂ ਪੁਲਿਸ ਨੂੰ ਟਾਮੀ ਮਿਲਿਆ ਤਾਂ ਉਸਨੂੰ ਤੇਜ਼ ਬੁਖਾਰ ਸੀ। ਇਹ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਕਿ ਟਾਮੀ ਨੂੰ ਛੱਤ 'ਤੇ ਕਿਸਨੇ ਬੰਨ੍ਹਿਆ ਸੀ। ਟਾਮੀ ਨੂੰ ਨੋਇਡਾ ਦੇ ਪਸ਼ੂ ਘਰ ਭੇਜਿਆ ਗਿਆ। ਜਿੱਥੇ ਉਸਦੀ ਸਿਹਰ 'ਚ ਕਾਫ਼ੀ ਸੁਧਾਰ ਹੋਇਆ। ਪਰ ਅਚਾਨਕ ਹੀ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। 

 

ਟਾਮੀ ਨੂੰ ਪਸ਼ਆਂ ਲਈ ਕੰਮ ਕਰਨ ਵਾਲੇ ਸੰਜੇ ਮਹਾਪਾਤਰਾ ਨੇ ਆਪਣੇ ਕੋਲ ਰੱਖਣ ਦਾ ਫ਼ੈਸਲਾ ਕੀਤਾ ਸੀ। ਸੰਜੇ ਦੱਸਦੇ ਹਨ ਕਿ ਟਾਮੀ ਜਦੋਂ ਪੁਲਿਸ ਨੂੰ ਮਿਲਿਆ ਸੀ ਤਾਂ ਉਸਨੂੰ ਰੱਸੀ ਪਾਉਣ 'ਚ ਹੀ ਡੇਢ ਘੰਟਾ ਲੱਗ ਗਿਆ। ਟਾਮੀ ਦਾ ਵਜ਼ਨ 35 ਕਿਲੋ ਸੀ। ਜਿਸ ਹਿਸਾਬ ਨਾਲ ਉਸਨੂੰ ਤੰਦਰੁਸਤ ਮੰਨਿਆ ਗਿਆ। ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਮਿਲੀ-ਜੁਲੀ ਨਸਲ ਦਾ ਹੋਣ ਕਾਰਨ ਸ਼ਾਇਦ ਟਾਮੀ ਨੂੰ ਕੋਈ ਹੋਰ ਬਿਮਾਰੀ ਹੋ ਸਕਦੀ ਹੈ। ਜਿਸਦਾ ਘਰ ਦੇ ਮੈਂਬਰਾਂ ਨੂੰ ਪਤਾ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pet dog of family burari family which committed suicide died due to heart attack