ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਯੂਪੀ ’ਚ ਪਾਲਤੂ ਕੁੱਤੇ ਨੇ ਜਾਨ ਦੇ ਕੇ ਬਚਾਈਆਂ 30 ਜਾਨਾਂ

​​​​​​​ਯੂਪੀ ’ਚ ਪਾਲਤੂ ਕੁੱਤੇ ਨੇ ਜਾਨ ਦੇ ਕੇ ਬਚਾਈਆਂ 30 ਜਾਨਾਂ

ਕੁੱਤੇ ਨੂੰ ਆਮ ਤੌਰ ਉੱਤੇ ਮਨੁੱਖ ਦਾ ਦੋਸਤ ਹੀ ਮੰਨਿਆ ਜਾਂਦਾ ਹੈ। ਇਹ ਦੋਸਤੀ ਕੱਲ੍ਹ ਸ਼ੁੱਕਰਵਾਰ ਨੂੰ ਉਸ ਵੇਲੇ ਸਿੱਧ ਹੋ ਗਈ, ਜਦੋਂ ਇੱਕ ਪਾਲਤੂ ਕੁੱਤੇ ਨੇ ਆਪਣੀ ਕੁਰਬਾਨੀ ਦੇ ਕੇ 30 ਵਿਅਕਤੀਆਂ ਦੀਆਂ ਜਾਨਾਂ ਬਚਾਈਆਂ। ਇੱਕ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਕੁੱਤੇ ਨੇ ਰਾਤ ਨੂੰ ਭੌਂਕ–ਭੌਂਕ ਕੇ ਸਭ ਨੂੰ ਜਗਾ ਤਾਂ ਦਿੱਤਾ ਤੇ ਸਭ ਸੁਰੱਖਿਅਤ ਬਾਹਰ ਵੀ ਨਿੱਕਲ ਗਏ ਪਰ ਕਿਸੇ ਨੂੰ ਇਹ ਖਿ਼ਆਲ ਨਾ ਰਿਹਾ ਕਿ ਜਿਹੜੇ ਕੁੱਤੇ ਨੇ ਉਨ੍ਹਾਂ ਨੂੰ ਜਗਾਇਆ ਹੈ, ਉਹ ਬੰਨ੍ਹਿਆ ਹੋਇਆ ਹੈ। ਸਿਲੰਡਰ ਧਮਾਕੇ ਵਿੱਚ ਆਖ਼ਰ ਉਸ ਦੀ ਜਾਨ ਚਲੀ ਗਈ।

 

 

ਇਸ ਇਮਾਰਤ ਦੀ ਬੇਸਮੈਂਟ ਵਿੱਚ ਤੇ ਪਹਿਲੀ ਮੰਜ਼ਿਲ ਉੱਤੇ ਕਿਸੇ ਵੇਲੇ ਫ਼ਰਨੀਚਰ ਫ਼ੈਕਟਰੀ ਹੁੰਦੀ ਸੀ ਤੇ ਦੂਜੀ ਮੰਜ਼ਿਲ ਉੱਤੇ ਇਲੈਕਟ੍ਰੌਨਿਕ ਸ਼ੋਅਰੂਮ ਹੁੰਦਾ ਸੀ। ਪਰਿਵਾਰ ਆਮ ਤੌਰ ’ਤੇ ਇਸ ਦੀਆਂ ਤੀਜੀ ਤੇ ਚੌਥੀ ਮੰਜ਼ਿਲਾਂ ਉੱਤੇ ਰਹਿੰਦੇ ਰਹੇ ਹਨ।

 

 

ਅੱਗ–ਬੁਝਾਉਣ ਵਾਲੇ ਇੱਕ ਅਧਿਕਾਰੀ ਵਿਨੇ ਕੁਮਾਰ ਨੇ ਦੱਸਿਆ ਕਿ ਇਹ ਅੱਗ ਇਮਾਰਤ ਦੀ ਬੇਸਮੈਂਟ ਵਿੱਚ ਸ਼ਾਰਟ–ਸਰਕਟ ਕਾਰਨ ਲੱਗੀ ਸੀ। ਇਮਾਰਤ ਵਿੱਚ ਸਿਲੰਡਰ ਮੌਜੂਦ ਹੋਣ ਕਾਰਨ ਧਮਾਕਾ ਹੋਇਆ ਤੇ ਲਾਗਲੀਆਂ ਚਾਰ ਇਮਾਰਤਾਂ ਵੀ ਢਹਿ–ਢੇਰੀ ਹੋ ਗਈਆਂ।

 

 

ਇਸ ਇਮਾਰਤ ਦੇ ਮਾਲਕ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pet dog saved 30 lives in UP but dies