ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਹੋਰ ਵਧ ਗਈਆਂ। ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਅੱਜ ਲਗਾਤਾਰ ਚੌਥਾ ਦਿਨ ਹੈ। ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਲਗਾਤਾਰ ਇਹ ਵਾਧਾ ਕਰ ਰਹੀਆਂ ਹਨ। ਦਿੱਲੀ `ਚ ਪੈਟਰੋਲ ਹੁਣ 76.13 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪੈਟੋਰਲ ਅੱਜ ਮੁੰਬਈ `ਚ 83.52 ਰੁਪਏ, ਕੋਲਕਾਤਾ `ਚ 78.80 ਰੁਪਏ ਅਤੇ ਚੇਨਈ `ਚ 79.01 ਰੁਪਏ ਵੇਚਿਆ ਜਾ ਰਿਹਾ ਹੈ। ਡੀਜ਼ਲ ਦੀ ਕੀਮਤ ਅੱਜ ਐਤਵਾਰ ਨੂੰ ਦਿੱਲੀ ਵਿੱਚ 67.86 ਰੁਪਏ, ਮੁੰਬਈ `ਚ 72 ਰੁਪਏ, ਕੋਲਕਾਤਾ `ਚ 70.41 ਰੁਪਏ ਅਤੇ ਚੇਨਈ `ਚ 71.63 ਰੁਪਏ ਹੈ।
ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੱਕ ਮਹੀਨੇ ਦੇ ਵਕਫ਼ੇ ਤੋਂ ਬਾਅਦ ਪਹਿਲੀ ਵਾਰ ਵਧਾਈਆਂ ਗਈਆਂ ਸਨ। ਇਹ ਕੀਮਤਾਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦਾ ਭਾਅ ਵਧਣ ਜਾਂ ਘਟਣ ਦੇ ਆਧਾਰ `ਤੇ ਹੀ ਤਬਦੀਲ ਹੁੰਦੀਆਂ ਰਹਿੰਦੀਆਂ ਹਨ।