ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਵਾਂਗ ਪੈਟਰੋਲ ਵੀ ਹੋਇਆ ਰਿਕਾਰਡ ਮਹਿੰਗਾ

ਪਿਆਜ਼ ਵਾਂਗ ਪੈਟਰੋਲ ਵੀ ਹੋਇਆ ਰਿਕਾਰਡ ਮਹਿੰਗਾ

ਉੱਤਰੀ ਭਾਰਤ ’ਚ ਪੈਟਰੋਲ 75 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਤੇ ਡੀਜ਼ਲ 66.04 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਪੈਟਰੋਲ ਦੀ ਇਹ ਕੀਮਤ ਪਿਛਲੇ ਇੱਕ ਸਾਲ ਦੇ ਸਭ ਤੋਂ ਉਚੇਰੇ ਪੱਧਰ ’ਤੇ ਚਲੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ’ਚ 24 ਨਵੰਬਰ, 2018 ਨੂੰ ਪੈਟਰੋਲ ਦੀ ਕੀਮਤ 75.25 ਰੁਪਏ ਪ੍ਰਤੀ ਲਿਟਰ ਸੀ।

 

 

ਇੱਥੇ ਵਰਨਣਯੋਗ ਹੈ ਕਿ ਪੈਟਰੋਲ ਦੀ ਕੀਮਤ ਵਿੱਚ ਅੱਜ ਸੋਮਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ’ਚ ਪੰਜ ਪੈਸੇ ਪ੍ਰਤੀ ਲਿਟਰ ਵਾਧਾ ਹੋਇਆ ਹੈ ਤੇ ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ ਅਤੇ ਮੁੰਬਈ ’ਚ 10 ਪੈਸੇ; ਜਦ ਕਿ ਚੇਨਈ ’ਚ 11 ਪੈਸੇ ਪ੍ਰਤੀ ਲਿਟਰ ਵਧ ਗਈ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਵਧ ਕੇ ਕ੍ਰਮਵਾਰ 75 ਰੁਪਏ, 77.67 ਰੁਪਏ, 80.65 ਰੁਪਏ ਤੇ 77. 97 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਇਨ੍ਹਾਂ ਚਾਰ ਮਹਾਂਨਗਰਾਂ ’ਚ ਡੀਜ਼ਲ ਦੀ ਕੀਮਤ ਵੀ ਵਧ ਕੇ ਕ੍ਰਮਵਾਰ 66.04 ਰੁਪਏ, 68.45 ਰੁਪਏ, 69.27 ਰੁਪਏ ਤੇ 69.81 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਖ਼ਬਰ ਏਜੰਸੀ ਆਈਏਐੱਨਐੱਸ ਅਨੁਸਾਰ ਕੱਚੇ ਤੇਲ ਦੀ ਕੀਮਤ ਵਿੱਚ ਬੀਤੇ ਦਿਨੀਂ ਆਈ ਤੇਜ਼ੀ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧੇ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਲਗਾਤਾਰ ਦੋ ਦਿਨਾਂ ਦੌਰਾਨ ਪੈਟਰੋਲ ਦੀ ਕੀਮਤ ਦਿੱਲੀ, ਮੁੰਬਈ ਅਤੇ ਚੇਨਈ ਵਿੱਚ 14 ਪੈਸੇ ਅਤੇ ਕੋਲਕਾਤਾ ’ਚ 13 ਪੈਸੇ ਪ੍ਰਤੀ ਲਿਟਰ ਵਧਾ ਦਿੱਤੀ ਹੈ।

 

 

ਡੀਜ਼ਲ ਵਿੱਚ ਲਗਾਤਾਰ ਤਿੰਨ ਦਿਨਾਂ ਦੌਰਾਨ ਦਿੱਲੀ ਤੇ ਕੋਲਕਾਤਾ ’ਚ 26 ਪੈਸੇ, ਮੁੰਬਈ ’ਚ 27 ਪੈਸੇ ਤੇ ਚੇਨਈ ’ਚ 28 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।

 

 

ਉੱਧਰ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਵਿੱਚ ਪਿਛਲੇ ਹਫ਼ਤੇ ਆਈ ਤੇਜ਼ੀ ਤੋਂ ਬਾਅਦ ਮੁੜ ਨਰਮੀ ਦਾ ਰੁਖ਼ ਬਣਿਆ ਹੋਇਆ ਹੈ। ਇੰਟਰ–ਕੌਂਟੀਨੈਂਟਲ ਐਕਸਚੇਂਜ ਉੱਤੇ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਦੇ ਫ਼ਰਵਰੀ ਕਰਾਰ ਵਿੱਚ ਸੋਮਵਾਰ ਨੂੰ ਬੀਤੇ ਸੈਸ਼ਨ ਤੋਂ 0.34 ਦੀ ਗਿਰਾਵਟ ਨਾਲ 58.89 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਚੱਲ ਰਿਹਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol also record dearer like onions