ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਵੀ ਆਉਣ ਜੀਐਸਟੀ ਦੀ ਹੱਦ ’ਚ : ਰਾਹੁਲ ਗਾਂਧੀ

1 / 2ਪੈਟਰੋਲ-ਡੀਜ਼ਲ ਵੀ ਆਉਣ ਜੀਐਸਟੀ ਦੀ ਹੱਦ ’ਚ : ਰਾਹੁਲ ਗਾਂਧੀ

2 / 2ਪੈਟਰੋਲ-ਡੀਜ਼ਲ ਵੀ ਆਉਣ ਜੀਐਸਟੀ ਦੀ ਹੱਦ ’ਚ : ਰਾਹੁਲ ਗਾਂਧੀ

PreviousNext

ਕੇਂਦਰ ਸਰਕਾਰ ਦੁਆਰਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੇ ਜਾਣ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੀ ਹੱਦ ਚ ਲਿਆਉਣਾ ਚਾਹੀਦੈ।

 

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ‘ਸਤਿਕਾਰਯੋਗ ਸ਼੍ਰੀ ਮੋਦੀ ਜੀ, ਆਮ ਜਨਤਾ ਪੈਟਰੋਲ-ਡੀਜ਼ਲ ਦੇ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਬੇਹੱਦ ਦੁਖੀ ਹੈ। ਤੁਸੀਂ ਕਿਰਪਾ ਕਰਕੇ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਚ ਲਿਆਓ।’

 

 

 

ਦੱਸਣਯੋਗ ਹੈ ਕਿ ਸਰਕਾਰ ਨੇ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਇੱਕ ਵਿਵਸਥਾ ਤਹਿਤ 2.50 ਰੁਪਏ ਪ੍ਰਤੀ ਲੀਟਰ ਕਟੌਤੀ ਦਾ ਐਲਾਨ ਕੀਤਾ ਸੀ। ਇਸ ਵਿਚ 1.50 ਰੁਪਏ ਦੀ ਕਮੀ ਉਤਪਾਦ ਟੈਕਸ ਚ ਕੀਤੀ ਗਈ ਸੀ ਜਦਕਿ ਪੈਟਰੋਲੀਅਮ ਦਾ ਖੁਦਰਾ ਵਪਾਰ ਕਰਨ ਵਾਲੀ ਸਰਕਾਰੀ ਕੰਪਨੀਆਂ ਨੂੰ ਇੱਕ ਰੁਪਏ ਪ੍ਰਤੀ ਲੀਟਰ ਦਾ ਬੋਝ ਚੁੱਕਣ ਲਈ ਕਿਹਾ ਗਿਆ ਹੈ।

 

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਆਪਣੇ ਵੈਟ ਆਦਿ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਮਿਲ ਸਕੇ। ਜਿਸ ਤੋਂ ਬਾਅਦ ਕਈ ਸੂਬਿਆਂ ਨੇ ਇਹ ਕਟੌਤੀ ਕਰ ਵੀ ਦਿੱਤੀ ਹੈ। ਸੂਬਿਆਂ ਵੱਲੋਂ ਕੀਤੀ ਗਈ ਇਸ ਕਟੌਤੀ ਤੋਂ ਬਾਅਦ ਲਗਭਗ ਪੈਟਰੋਲ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਸਸਤੇ ਹੋ ਗਏ ਹਨ। ਦੇਸ਼ ਦੇ ਲੋਕਾਂ ਨੂੰ ਇਸ ਕਟੌਤੀ ਤੋਂ ਬਾਅਦ ਕਾਫੀ ਸਮੇਂ ਬਾਅਦ ਕੁੱਝ ਰਾਹਤ ਮਿਲਦੀ ਨਜ਼ਰ ਆਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel also come in the GST limit Rahul Gandhi