ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੇ ਹੋਰ ਮਹਿੰਗੇ ਹੋਣਗੇ ਪੈਟਰੋਲ ਤੇ ਡੀਜ਼ਲ

ਹਾਲੇ ਹੋਰ ਮਹਿੰਗੇ ਹੋਣਗੇ ਪੈਟਰੋਲ ਤੇ ਡੀਜ਼ਲ

ਅਗਲੇ ਕੁਝ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਦਰਅਸਲ, ਤੇਲ ਉਤਪਾਦਕਾਂ ਦੇ ਮੰਚ ‘ਓਪੇਕ’ (OPEC – ਤੇਲ ਬਰਾਮਦ ਕਰਨ ਵਾਲੇ ਦੇਸ਼) ਦੇ ਮੈਂਬਰ ਦੇਸ਼ਾਂ ਨੇ ਕੱਚੇ ਤੇਲ ਦੇ ਉਤਪਾਦਨ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ। ਇਸੇ ਲਈ ਹੁਣ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜ਼ਰੂਰ ਵਧਣਗੀਆਂ।

 

 

ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਓਪੇਕ ਦੇ ਮੈਂਬਰ ਦੇਸ਼ ਅਤੇ ਰੂਸ ਜਿਹੇ ਉਨ੍ਹਾਂ ਦੇ ਕੁਝ ਹੋਰ ਉਤਪਾਦਕ ਦੇਸ਼ਾਂ ਵਿਚਾਲੇ ਕੱਚੇ ਤੇਲ ਦੇ ਰੋਜ਼ਾਨਾ ਉਤਪਾਦਨ ’ਚ 5 ਲੱਖ ਬੈਰਲ ਦੀ ਹੋਰ ਕਮੀ ਕਰਨ ਦੀ ਸਹਿਮਤੀ ਬਣੀ ਹੈ। ਇਹ ਸਮਝੌਤਾ ਨਵੇਂ ਸਾਲ ਭਾਵ 1 ਜਨਵਰੀ ਤੋਂ ਲਾਗੂ ਹੋਵੇਗਾ।

 

 

ਰਿਪੋਰਟ ਅਨੁਸਾਰ ਉਤਪਾਦਕ ਦੇਸ਼ਾਂ ਦਾ ਕਹਿਦਾ ਹੈ ਕਿ ਇਸ ਵੇਲੇ ਵਿਸ਼ਵ ਬਾਜ਼ਾਰ ’ਚ ਕੱਚੇ ਤੇਲ ਦੀ ਸਪਲਾਈ ਲੋੜ ਤੋਂ ਵੱਧ ਹੈ, ਇਸ ਲਈ ਕੀਮਤਾਂ ਘਟਣ ਦਾ ਖ਼ਤਰਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚ ਉਤਪਾਦਨ ਨੂੰ ਅਕਤੂਬਰ 2018 ਦੇ ਪੱਧਰ ਭਾਵ 12 ਲੱਖ ਬੈਰਲ ਘਟਾਉਣ ਦਾ ਸਮਝੌਤਾ ਹੋਇਆ ਸੀ।

 

 

ਬੀਤੇ ਜੁਲਾਈ ਮਹੀਨੇ ਦੌਰਾਨ ਇਸ ਸਮਝੌਤੇ ਨੂੰ ਅਗਲੇ ਕੁਝ ਹੋਰ ਸਮੇਂ ਲਈ ਲਾਗੂ ਕਰ ਦਿੱਤਾ ਗਿਆ ਸੀ। ਇਹ ਕਟੌਤੀ ਮਾਰਚ 2020 ਤੱਕ ਕਾਇਮ ਰੱਖਣ ਦਾ ਫ਼ੈਸਲਾ ਹੋਇਆ ਸੀ। ਓਪੇਕ ਦੇਸ਼ਾਂ ਦੇ ਇਸ ਫ਼ੈਸਲੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਸੰਭਵ ਹੈ।

 

 

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਦੇਸ਼ ਹੈ। ਭਾਰਾਤ ਦਾ 80 ਫ਼ੀ ਸਦੀ ਤੇਲ OPEC ਦੇਸ਼ਾਂ ਤੋਂ ਹੀ ਆਉਂਦਾ ਹੈ। ਇਸੇ ਲਈ ਭਾਰਤ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਦੀ ਕੀਮਤ ਦੇ ਆਧਾਰ ਉੱਤੇ ਤੈਅ ਹੁੰਦੀਆਂ ਹਨ।

 

 

OPEC ਦੇਸ਼ਾਂ ਦੇ ਇਸ ਫ਼ੈਸਲੇ ਨਾਲ ਕੱਚੇ ਤੇਲ ਦੀ ਕੀਮਤ ਵਿੱਚ ਚਾਰ ਡਾਲਰ ਪ੍ਰਤੀ ਬੈਰਲ ਤੱਕ ਦਾ ਵਾਧਾ ਹੋ ਸਕਦਾ ਹੈ ਤੇ ਇਸ ਨਾਲ ਭਾਰਤ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਦੋ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel going to be dearer