ਪੈਟਰੋਲ ਅਤੇ ਡੀਜ਼ਲ ਅੱਜ ਸੋਮਵਾਰ ਨੂੰ ਵੀ ਲਗਾਤਾਰ 5ਵੇਂ ਦਿਨ ਸਸਤੇ ਹੋ ਗਏ ਹਨ। ਤੇਲ ਮਾਰਕਿਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਵਿੱਚ 25 ਪੈਸੇ ਅਤੇ ਡੀਜ਼ਲ ’ਚ 26 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਪਿਛਲੇ 5 ਦਿਨਾਂ ਦੌਰਾਨ ਦਿੱਲੀ ’ਚ ਪੈਟਰੋਲ 85 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ, ਜਦ ਕਿ ਡੀਜ਼ਲ ਦੀ ਕੀਮਤ 77 ਪੈਸੇ ਪ੍ਰਤੀ ਲਿਟਰ ਘਟ ਗਈ ਹੈ।
ਅੱਜ ਸੋਮਵਾਰ ਨੂੰ ਦਿੱਲੀ ਤੇ ਮੁੰਬਈ ’ਚ ਪੈਟਰੋਲ 24 ਪੈਸੇ ਪ੍ਰਤੀ ਲਿਟਰ, ਕੋਲਕਾਤਾ ਤੇ ਚੇਨਈ ’ਚ ਕ੍ਰਮਵਾਰ 23 ਤੇ 25 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਦਿੱਲੀ ਤੇ ਕੋਲਕਾਤਾ ’ਚ ਡੀਜ਼ਲ ਦੀ ਕੀਮਤ 25 ਪੈਸੇ ਪ੍ਰਤੀ ਲਿਟਰ ਤੇ ਮੁੰਬਈ ਅਤੇ ਚੇਨਈ ’ਚ 26 ਪੈਸੇ ਪ੍ਰਤੀ ਲਿਟਰ ਤੱਕ ਸਸਤੀ ਹੋ ਗਈ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਸੋਮਵਾਰ 9 ਮਾਰਚ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 70.59 ਰੁਪਏ, 76.29 ਰੁਪਏ, 73.28 ਰੁਪਏ ਅਤੇ 73.33 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਮਿਲ ਰਿਹਾ ਹੈ।
ਇਨ੍ਹਾਂ ਹੀ ਚਾਰ ਮਹਾਨਗਰਾਂ ’ਚ ਡੀਜ਼ਲ ਕ੍ਰਮਵਾਰ 63.26 ਰੁਪਏ, 66.24 ਰੁਪਏ, 65.59 ਰੁਪਏ ਤੇ 66.75 ਰੁਪਏ ਪ੍ਰਤੀ ਲਿਟਰ ਦੀ ਕੀਮਤ ਉੱਤੇ ਵਿਕ ਰਿਹਾ ਹੈ।
ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।