ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਤੇ ਡੀਜ਼ਲ ਹੋਏ ਕੁਝ ਸਸਤੇ

ਪੈਟਰੋਲ ਤੇ ਡੀਜ਼ਲ ਹੋਏ ਕੁਝ ਸਸਤੇ

ਡੀਜ਼ਲ ਦੀ ਕੀਮਤ ਵਿੱਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਤੇ ਪੈਟਰੋਲ ਦੀ ਕੀਮਤ ਵਿੱਚ ਵੀ ਖਪਤਕਾਰਾਂ ਨੂੰ ਥੋੜ੍ਹੀ ਰਾਹਤ ਮਿਲੀ। ਤੇਲ ਕੰਪਨੀਆਂ ਨੇ ਡੀਜ਼ਲ ਦੀ ਕੀਮਤ ਦਿੱਲੀ ’ਚ 10 ਪੈਸੇ, ਕੋਲਕਾਤਾ ਵਿੱਚ ਛੇ ਪੈਸੇ, ਮੁੰਬਈ ਤੇ ਚੇਨਈ ’ਚ 11 ਪੈਸੇ ਪ੍ਰਤੀ ਲਿਟਰ ਘਟਾ ਦਿੱਤੀ ਹੈ।

 

 

ਪੈਟਰੋਲ ਦੀ ਕੀਮਤ ਦਿੱਲੀ ਤੇ ਚੇਨਈ ਵਿਖੇ ਛੇ ਪੈਸੇ, ਕੋਲਕਾਤਾ ਵਿੱਚ ਤਿੰਨ ਪੈਸੇ ਤੇ ਮੁੰਬਈ ’ਚ ਪੰਜ ਪੈਸੇ ਪ੍ਰਤੀ ਲਿਟਰ ਘਟ ਗਈ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਘਟ ਕੇ ਕ੍ਰਮਵਾਰ 72.90 ਰੁਪਏ, 75.12 ਰੁਪਏ, 78.52 ਰੁਪਏ ਤੇ 75.70 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਘਟ ਕੇ ਕ੍ਰਮਵਾਰ 66.49 ਰੁਪਏ, 68.49 ਰੁਪਏ, 69.69 ਰੁਪਏ ਤੇ 70.23 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel got somewhat cheaper