ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਤੇ ਡੀਜ਼ਲ ਹੋਏ ਥੋੜ੍ਹੇ ਹੋਰ ਸਸਤੇ

ਪੈਟਰੋਲ ਤੇ ਡੀਜ਼ਲ ਹੋਏ ਥੋੜ੍ਹੇ ਹੋਰ ਸਸਤੇ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਆਮ ਆਦਮੀ ਨੂੰ ਲਗਾਤਾਰ ਕੁਝ ਰਾਹਤ ਮਿਲ ਰਹੀ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਅੱਜ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਦੀਆਂ ਕੀਮਤਾਂ ਵਿੱਚ ਥੋੜ੍ਹੀ ਕਮੀ ਕਰ ਦਿੱਤੀ ਹੈ। ਡੀਜ਼ਲ ਦੀ ਕੀਮਤ ਵਿੱਚ ਦੋ ਦਿਨਾਂ ਪਿੱਛੋਂ ਕਟੌਤੀ ਕੀਤੀ ਗਈ ਹੈ। ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿੱਚ 9 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿੱਚ 5 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਹੈ।

 

 

ਅੱਜ ਦਿੱਲੀ, ਮੁੰਬਈ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਵਿੱਚ 9 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ; ਜਦ ਕਿ ਕੋਲਕਾਤਾ ’ਚ ਪੈਟਰੋਲ ਦੀ ਕੀਮਤ 8 ਪੈਸੇ ਪ੍ਰਤੀ ਲਿਟਰ ਘਟਾਈ ਗਈ ਹੈ।

 

 

ਦਿੱਲੀ ਤੇ ਚੇਨਈ ’ਚ ਡੀਜ਼ਲ ਕ੍ਰਮਵਾਰ 5 ਪੈਸੇ ਪ੍ਰਤੀ ਲਿਟਰ ਤੇ 2 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਮੁੰਬਈ ਤੇ ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ ਵਿੱਚ 3 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਗਈ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਪੈਟਰੋਲ ਦੀ ਕੀਮਤ ਕ੍ਰਮਵਾਰ 72.65 ਰੁਪਏ, 78.33 ਰੁਪਏ, 75.37 ਰੁਪਏ ਤੇ 75.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ

 

 

ਇੰਝ ਹੀ ਇਨ੍ਹਾਂ ਚਾਰ ਮਹਾਂਨਗਰਾਂ ਡੀਜ਼ਲ ਦੀ ਕੀਮਤ ਕ੍ਰਮਵਾਰ 65.75 ਰੁਪਏ, 68.96 ਰੁਪਏ, 68.16 ਰੁਪਏ ਤੇ 69.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ

 

 

ਵਿਦੇਸ਼ੀ ਬਾਜ਼ਾਰ ਵਿੱਚ ਡਬਲਿਊਟੀਆਈ ਅਤੇ ਬ੍ਰੈਂਟ ਕਰੂਡ ਵਿੱਚ ਹਰੇ ਨਿਸ਼ਾਨ ਕਾਰੋਬਾਰ ਦਰਜ ਕੀਤਾ ਜਾ ਰਿਹਾ ਹੈ WTI ਤੇ ਬ੍ਰੈਂਟ ਕੱਚੇ ਤੇਲ ਵਿੱਚ ਕ੍ਰਮਵਾਰ 56 ਡਾਲਰ ਪ੍ਰਤੀ ਬੈਰਲ ਤੇ 61.35 ਡਾਲਰ ਪ੍ਰਤੀ ਬੈਰਲ ਦੇ ਲਗਭਗ ਕਾਰੋਬਾਰ ਹੋ ਰਿਹਾ ਹੈ

 

 

ਤੇਲ ਮਾਰਕਿਟਿੰਗ ਕੰਪਨੀਆਂ ਤੇਲ ਦੀ ਕੀਮਤ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੈਅ ਕਰਦੀਆਂ ਹਨ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel now cheaper again