ਪੈਟਰੋਲ-ਡੀਜ਼ਲ ਦੀ ਰੋਜ਼ਾਨਾ ਵਧਦੀਆਂ ਕੀਮਤਾਂ ਨਾਲ ਆਮ ਆਦਮੀ ਨੂੰ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ। ਦੇਸ਼ ਭਰ ਦੇ ਚਾਰ ਪ੍ਰਮੁੱਖ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਅੱਜ ਪੈਟਰੋਲ ਦੀਆਂ ਕੀਮਤਾਂ 34 ਤੋਂ 36 ਪੈਸੇ ਅਤੇ ਡੀਜਲ ਦੇ 24 ਤੋਂ 25 ਪੈਸੇ ਪ੍ਰਤੀ ਲੀਟਰ ਤੱਕ ਵਧੇ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕਰਨ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਮਹਾਂਨਗਰੀ ਮੁੰਬਈ `ਚ ਪੈਟਰੋਲ 34 ਪੈਸੇ ਮਹਿੰਗਾ ਹੋਕੇ 89.01 ਰੁਪਏ ਪ੍ਰਤੀ ਲੀਟਰ ਵਿਕਿਆ। ਉਥੇ ਡੀਜ਼ਲ ਦੀ ਕੀਮਤ 25 ਪੈਸੇ ਵਧਕੇ 78.07 ਰੁਪਏ ਪ੍ਰਤੀ ਲੀਟਰ `ਤੇ ਪਹੁੰਚ ਗਈ।
ਰਾਸ਼ਟਰੀ ਰਾਜਧਾਨੀ ਦਿੱਲੀ `ਚ ਪੈਟਰੋਲ 35 ਪੈਸੇ ਵਧਕੇ 81.63 ਰੁਪਏ ਅਤੇ ਡੀਜਲ 24 ਪੈਸੇ ਵਧਕੇ 73.54 ਰੁਪਏ ਪ੍ਰਤੀ ਲੀਟਰ ਰਿਹਾ। ਕੋਲਕਾਤਾ `ਚ ਵੀ ਪੈਟਰੋਲ 35 ਪੈਸੇ ਅਤੇ ਡੀਜ਼ਲ 24 ਪੈਸੇ ਮਹਿੰਗਾ ਹੋਇਆ ਅਤੇ ਕ੍ਰਮਵਾਰ 83.49 ਰੁਪਏ ਅਤੇ 75.39 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ। ਚੇਨਈ `ਚ ਅੱਜ ਇਕ ਲੀਟਰ ਪੈਟਰੋਲ 84.85 ਰੁਪਏ ਅਤੇ ਡੀਜਲ 77.74 ਰੁਪਏ ਦਾ ਮਿਲਿਆ।