ਅਗਲੀ ਕਹਾਣੀ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਹੋਰ ਵਾਧਾ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਹੋਰ ਵਾਧਾ

ਡੀਜਲ ਤੇ ਪੈਟਰੋਲ ਦੀਆਂ ਕੀਮਤਾਂ `ਚ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਘੱਟ ਕਰਨ ਨਾਲ ਮਿਲੀ ਰਾਹਤ ਹੁਣ ਘੱਟ ਹੁੰਦੀ ਜਾ ਰਹੀ ਹੈ।


ਸਰਕਾਰ ਨੇ ਤੇਲ ਦੀਆਂ ਕੀਮਤਾਂ ਢਾਈ ਰੁਪਏ ਪ੍ਰਤੀ ਲੀਟਰ ਘੱਟ ਕੀਤੀਆਂ, ਪ੍ਰੰਤੂ ਇਹ ਘੱਟ ਕੀਤੀਆਂ ਕੀਮਤਾਂ ਤੋਂ ਬਾਅਦ ਹੁਣ ਤੱਕ ਦਿੱਲੀ `ਚ ਡੀਜਲ ਦੋ ਰੁਪਏ 20 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਕੇ 75.19 ਰੁਪਏ ਪ੍ਰਤੀ ਲੀਟਰ ਹੋ ਗਿਆ।


ਉਥੇ, ਪੈਟਰੋਲ ਦੀਆਂ ਕੀਮਤਾਂ `ਚ ਵੀ ਇਕ ਰੁਪਏ 16 ਪੈਸੇ ਪ੍ਰਤੀ ਲੀਟਰ ਦੇ ਵਾਧੇ ਨਾਲ 82.66 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ `ਚ ਵੀ ਪੈਟਰੋਲ ਦੀਆਂ ਕੀਮਤਾਂ 84.48 ਰੁਪਏ ਪ੍ਰਤੀ ਲੀਟਰ ਜਦੋਂਕਿ ਡੀਜਲ 77.04 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ।


ਮੁੰਬਈ `ਚ ਵੀ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ `ਚ ਵਾਧਾ ਹੋਇਆ ਅਤੇ ਦੇਸ਼ ਦੀ ਰਾਜਧਾਨੀ `ਚ ਪੈਟਰੋਲ 88.12 ਰੁਪਏ ਪ੍ਰਤੀ ਲੀਟਰ ਹੋ ਗਿਆ। ਉਥੇ, ਡੀਜਲ 78.82 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ `ਚ ਪੈਟਰੋਲ 85.92 ਰੁਪਏ ਪ੍ਰਤੀ ਲੀਟਰ, ਡੀਜ਼ਲ 79.51 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel prices rise again on Saturday know what is the new price of your city