ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੈਟਰੋਲ ਅਤੇ ਡੀਜ਼ਲ ਦੇ ਵੱਧ ਰਹੇ ਮੁੱਲ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਲਈ ਆਲਮੀ ਘਟਨਾਵਾਂ ਨੂੰ ਜਿ਼ੰਮੇਦਾਰ ਦੱਸਿਆ ਹੈ। ਅਮਿਤ ਸ਼ਾਹ ਨੇ ਸਨਿੱਚਰਵਾਰ ਨੂੰ ਪੱਤਕਾਰਾਂ ਨੂੰ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਵੱਧਦੀ ਕੀਮਤ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਫਿਕਰ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਹ ਵਿਸ਼ਵ ਪੱਧਰ ਤੇ ਹੋਈਆਂ ਕੁੱਝ ਘਟਨਾਵਾਂ ਕਾਰਨ ਹੋ ਰਿਹਾ ਹੈ। ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਜੰਗ ਅਤੇ ਅਮਰੀਕਾ ਅਤੇ ਤੇਲ ਉਤਪਾਦਕ ਦੇਸ਼ਾਂ ਵਿਚਾਲੇ ਮੁੱਦਿਆਂ ਕਾਰਨ ਇਹ ਸੰਸਾਰਕ ਸਥਿਤੀ ਬਣੀ ਹੈ ਜਿਸ ਕਾਰਨ ਇਹ ਕੀਮਤਾਂ ਵੱਧ ਰਹੀਆਂ ਹਨ।
ਹਾਲਾਂਕਿ ਕਿ ਅਮਿਤ ਸ਼ਾਹ ਨੇ ਫਿਕਰ ਪ੍ਰਗਟਾਉ਼ਂਦਿਆਂ ਕਿਹਾ ਕਿ ਅਸੀਂ ਵੀ ਇਨ੍ਹਾਂ ਕੀਮਤਾਂ ਪ੍ਰਤੀ ਫਿਕਰਮੰਦ ਹਾਂ। ਇਸ ਲਈ ਹੱਲ ਵੀ ਲੱਭੇ ਜਾ ਰਹੇ ਹਨ। ਥੋੜੇ ਹੀ ਸਮੇਂ ਚ ਸਰਕਾਰ ਇਨ੍ਹਾਂ ਮੁੱਦਿਆਂ ਤੇ ਲੋੜੀਂਦੇ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਪਰ ਹੋਰਨਾਂ ਦੇਸ਼ਾਂ ਦੀ ਕਰੰਸੀ ਮੁਕਾਬਲੇ ਭਾਰਤੀ ਰੁਪਏ ਤੇ ਅਸਰ ਕਾਫੀ ਘੱਟ ਹੈ।