ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਤੇ ਡੀਜ਼ਲ ਹੋਏ ਥੋੜ੍ਹੇ ਮਹਿੰਗੇ

ਪੈਟਰੋਲ ਤੇ ਡੀਜ਼ਲ ਹੋਏ ਥੋੜ੍ਹੇ ਮਹਿੰਗੇ

ਲਗਭਗ ਇਕ ਮਹੀਨੇ ਤੋਂ ਵੀ ਵੱਧ ਸਮੇਂ ਪਿੱਛੋਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦਿੱਲੀ, ਮੁੰਬਈ ਤੇ ਚੇਨਈ ਵਿੱਚ ਪੈਟਰੋਲ 10 ਪੈਸੇ ਤੇ ਕੋਲਕਾਤਾ ’ਚ 9 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ ਤੇ ਚੇਨਈ ’ਚ 9 ਪੈਸੇ ਤੇ ਮੁੰਬਈ ਵਿੱਚ 10 ਪੈਸੇ ਪ੍ਰਤੀ ਲਿਟਰ ਵਧਾ ਦਿੱਤੀ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 5 ਨਵੰਬਰ ਨੂੰ ਆਖ਼ਰੀ ਵਾਰ ਪੈਟਰੋਲ ਦੀ ਕੀਮਤ ਵਿੱਚ ਕਟੌਤੀ ਦਰਜ ਕੀਤੀ ਗਈ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਦ ਪੈਟਰੋਲ 5 ਪੈਸੇ ਸਸਤਾ ਹੋਇਆ ਸੀ। ਬੀਤੀ 4 ਨਵੰਬਰ ਨੂੰ ਦਿੱਲੀ ’ਚ ਡੀਜ਼ਲ 5 ਪੈਸੇ ਸਸਤਾ ਹੋ ਗਿਆ ਸੀ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਵਧ ਕੇ ਕ੍ਰਮਵਾਰ 72.70 ਰੁਪਏ, 75.41 ਰੁਪਏ, 78.83 ਰੁਪਏ ਤੇ 75.55 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਨ੍ਹਾਂ ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵੀ ਵਧ ਕੇ ਕ੍ਰਮਵਾਰ 65.84 ਰੁਪਏ, 68.25 ਰੁਪਏ, 69.06 ਰੁਪਏ ਅਤੇ 69.59 ਰੁਪਏ ਪ੍ਰਤੀ ਲਿਟਰ ਹੋ ਗਈ ਸੀ।

 

 

ਉਸ ਤੋਂ ਪਹਿਲਾਂ ਇੱਕ ਅਕਤੂਬਰ, 2019 ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਤਦ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿੱਚ ਪੈਟਰੋਲ ਕ੍ਰਮਵਾਰ 74.61 ਰੁਪਏ, 77.23 ਰੁਪਏ, 80.21 ਰੁਪਏ ਤੇ 77.50 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ ਸੀ। ਡੀਜ਼ਲ ਦੀ ਕੀਮਤ ਕ੍ਰਮਵਾਰ 67.49 ਰੁਪਏ, 69.85 ਰੁਪਏ, 70.76 ਰੁਪਏ ਤੇ 71.30 ਰੁਪਏ ਪ੍ਰਤੀ ਲਿਟਰ ਹੋ ਗਿਆ ਸੀ।

 

 

ਇਸ ਦੌਰਾਨ ਕੱਚੇ ਤੇਲ ਦੀ ਕੀਮਤ ਵਿੱਚ ਉਤਾਰ–ਚੜ੍ਹਾਅ ਲਗਾਤਾਰ ਜਾਰੀ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel somewhat dearer