ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਕੀਮਤਾਂ ਅੱਧੀ ਰਾਤ ਤੋਂ ਲਾਗੂ

ਪੈਟਰੋਲ-ਡੀਜ਼ਲ ਲਈ ਲੋਕਾਂ ਨੂੰ ਹੁਣ ਜ਼ਿਆਦਾ ਪੈਸੇ ਚੁਕਾਉਣੇ ਪੈਣਗੇ। ਨਿਰਮਲਾ ਸੀਤਾਰਮਨ ਨੇ 1 ਰੁਪਏ ਸੈਸ ਅਤੇ 1 ਰੁਪਏ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਅੱਜ ਬਜਟ ਚ ਕੀਤਾ ਹੈ। ਇਸ ਨਾਲ ਸ਼ਨਿੱਚਰਵਾਰ ਤੋਂ ਪੈਟਰੋਲ ’ਤੇ 2.50 ਰੁਪਏ ਅਤੇ ਡੀਜ਼ਲ ਦੀ ਕੀਮਤ 2.30 ਰੁਪਏ ਪ੍ਰਤੀ ਲੀਟਰ ਜ਼ਿਆਦਾ ਪੈਸੇ ਦੇਣੇ ਪੈਣਗੇ।

 

ਪੈਟਰੋਲ-ਡੀਜ਼ਲ ’ਤੇ ਐਕਸਾਈਜ਼ਿ ਡਿਊਟੀ, ਰੋਡ-ਇਨਫ੍ਰਾਸਟ੍ਰੱਕਚਰ ਸੈਸ 1-1 ਰੁਪਏ ਪ੍ਰਤੀ ਲੀਟਰ ਵਧਾਇਆ ਜਾਵੇਗਾ। ਹੁਣ ਸ਼ਨਿੱਚਰਵਾਰ ਤੋਂ ਲੋਕਾਂ ਨੂੰ 2 ਰੁਪਏ ਪ੍ਰਤੀ ਲੀਟਰ ਵਾਧੂ ਖਰਚ ਕਰਨੇ ਹੋਣਗੇ। ਇਸ ਦੇ ਨਾਲ ਹੀ ਸੋਨਾ-ਚਾਂਦੀ ਤੇ ਕਸਟਮ ਡਿਊਟੀ 10 ਫੀਸਦ ਤੋਂ ਵਧਾ ਕੇ 12.5 ਫੀਸਦ ਕਰ ਦਿੱਤੀ ਗਈ ਹੈ।

 

ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਪੈਟਰੋਲ ’ਤੇ 17.98 ਰੁਪਏ ਦੀ ਵਧੇਰੇ ਐਕਸਾਈਜ਼ ਡਿਊਟੀ ਲੱਗਦੀ ਹੈ। ਇਹ ਹੁਣ ਵੱਧ ਕੇ 18.98 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ ਦੇਸ਼ ਦੇ ਕਈ ਸੂਬਿਆਂ ਅਤੇ ਸ਼ਹਿਰਾਂ ਚ ਸਥਿਤ ਨਗਰ ਨਿਗਮ ਵੀ ਆਪਣੇ ਪਾਸਿਓਂ ਸੈਸ ਲਗਾਉਂਦੇ ਹਨ, ਜਿਸ ਨਾਲ ਇਸਦੀ ਕੀਮਤ ਚ ਹੋਰ ਵਾਧਾ ਹੋਣ ਦੀ ਉਮੀਦ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel will be expensive prices will be effective from midnight tonight