ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 5ਵੇਂ ਦਿਨ ਮਹਿੰਗਾ ਹੋਇਆ ਪੈਟਰੋਲ

ਲਗਾਤਾਰ 5ਵੇਂ ਦਿਨ ਮਹਿੰਗਾ ਹੋਇਆ ਪੈਟਰੋਲ

ਪੈਟਰੋਲ ਦੀ ਕੀਮਤ ਪਿਛਲੇ ਇੱਕ ਸਾਲ ਦੇ ਸਿਖ਼ਰ ’ਤੇ ਪੁੱਜ ਗਈ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਦਿੱਲੀ, ਮੁੰਬਈ ਤੇ ਕੋਲਕਾਤਾ ’ਚ ਪੈਟਰੋਲ ਦੀਆਂ ਕੀਮਤਾਂ ’ਚ 10 ਪੈਸੇ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ; ਜਦ ਕਿ ਚੇਨਈ ’ਚ ਪੈਟਰੋਲ 26 ਪੈਸੇ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 56 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

 

 

ਤੇਲ ਕੰਪਨੀਆਂ ਨੇ ਚੇਨਈ ’ਚ ਡੀਜ਼ ਦੇ ਰੇਟ ਵਿੱਚ 15 ਪੈਸੇ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ; ਜਦ ਕਿ ਦਿੱਲੀ, ਮੁੰਬਈ ਅਤੇ ਕੋਲਕਾਤਾ ’ਚ ਡੀਜ਼ਲ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਇੱਥੇ ਵਰਨਣਯੋਗ ਹੈ ਕਿ ਦਿੱਲੀ ’ਚ ਪੈਟਰੋਲ 25 ਨਵੰਬਰ, 2018 ਨੂੰ ਉਚਾਈ ’ਤੇ ਪੁੱਜ ਗਿਆ ਸੀ; ਉਸ ਦਿਨ ਪੈਟਰੋਲ ਦੀ ਕੀਮਤ 74.84 ਰੁਪਏ ਪ੍ਰਤੀ ਲਿਟਰ ਸੀ।

 

 

ਮੰਗਲਵਾਰ ਨੂੰ ਵਿਦੇਸ਼ੀ ਬਾਜ਼ਾਰ ਵਿੱਚ ਡਬਲਿਊਟੀਆਈ ਅਤੇ ਬ੍ਰੈਂਟ ਕਰੂਡ ਵਿੱਚ ਹਰੇ ਨਿਸ਼ਾਨ ’ਤੇ ਕਾਰੋਬਾਰ ਹੋ ਰਿਹਾ ਹੈ। ਫ਼ਿਲਹਾਲ ਡਬਲਿਊਟੀਆਈ ਅਤੇ ਬ੍ਰੈਂਟ ਕਰੂਡ ਵਿੱਚ ਕ੍ਰਮਵਾਰ 58 ਡਾਲਰ ਪ੍ਰਤੀ ਬੈਰਲ ਅਤੇ 63.50 ਡਾਲਰ ਪ੍ਰਤੀ ਬੈਰਲ ਦੇ ਲਗਭਗ ਕਾਰੋਬਾਰ ਹੋ ਰਿਹਾ ਹੈ।

 

 

ਸੋਮਵਾਰ ਨੂੰ ਘਰੇਲੂ ਵਾਇਦਾ ਬਾਜ਼ਾਰ ਮਲਟੀ–ਕਮੌਡਿਟੀ ਐਕਸਚੇਂਜ ਉੱਤੇ ਕੱਚਾ ਤੇਲ ਨਵੰਬਰ ਵਾਇਦਾ 20 ਰੁਪਏ ਦੀ ਨਰਮੀ ਨਾਲ 4,149 ਰੁਪਏ ਦੇ ਪੱਧਰ ਉੱਤੇ ਬੰਦ ਹੋਇਆ ਸੀ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਕ੍ਰਮਵਾਰ 74.76 ਰੁਪਏ, 80.42 ਰੁਪਏ, 77.44 ਰੁਪਏ ਅਤੇ 77.88 ਰੁਪਏ ਪ੍ਰਤੀ ਲਿਟਰ ਹੈ। ਇਨ੍ਹਾਂ ਚਾਰ ਮਹਾਂਨਗਰਾਂ ’ਚ ਡੀਜ਼ਲ ਦੀ ਕੀਮਤ ਕ੍ਰਮਵਾਰ 65.73 ਰੁਪਏ, 68.94 ਰੁਪਏ, 68.14 ਰੁਪਏ ਅਤੇ 69.62 ਰੁਪਏ ਪ੍ਰਤੀ ਲਿਟਰ ਹੈ।

 

 

ਤੇਲ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਭਾਅ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀਆਂ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol becomes dearer 5th consecutive day