ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਹੋਇਆ ਥੋੜ੍ਹਾ ਸਸਤਾ, ਡੀਜ਼ਲ ਜਿਉਂ ਦਾ ਤਿਉਂ

ਪੈਟਰੋਲ ਹੋਇਆ ਥੋੜ੍ਹਾ ਸਸਤਾ, ਡੀਜ਼ਲ ਜਿਉਂ ਦਾ ਤਿਉਂ

ਅੱਜ ਸਨਿੱਚਰਵਾਰ ਨੂੰ ਭਾਰਤ ਦੇ ਵੱਡੇ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ। ਅੱਜ ਤੇਲ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਪੈਟਰੋਲ ਵਿੱਚ 5 ਪੈਸੇ ਪ੍ਰਤੀ ਲਿਟਰ ਤੱਕ ਦੀ ਕਟੋਤੀ ਕੀਤੀ ਹੈ ਪਰ ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

 

 

ਅੱਜ ਦਿੱਲੀ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਕ੍ਰਮਵਾਰ 5 ਪੈਸੇ ਪ੍ਰਤੀ ਲਿਟਰ ਤੇ 2 ਪੈਸੇ ਘਟਾ ਦਿੱਤੀ ਹੈ। ਮੁੰਬਈ ਤੇ ਕੋਲਕਾਤਾ ’ਚ ਪੈਟਰੋਲ ਦੀ ਕੀਮਤ ਵਿੱਚ 3 ਪੈਸੇ ਪ੍ਰਤੀ ਲਿਟਰ ਕਮੀ ਕੀਤੀ ਗਈ ਹੈ।

 

 

ਸ਼ੁੱਕਰਵਾਰ ਨੂੰ ਮਲਟੀ ਕਮੌਡਿਟੀ ਐਕਸਚੇਂਜ ਉੱਤੇ ਕੱਚਾ ਤੇਲ ਨਵੰਬਰ ਵਾਇਆ 78 ਰੁਪਏ ਦੀ ਮਜ਼ਬੂਤੀ ਨਾਲ 3,931 ਰੁਪਏ ਦੇ ਪੱਧਰ ਉੱਤੇ ਬੰਦ ਹੋਇਆ ਸੀ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਪੈਟਰੋਲ ਦੀ ਕੀਮਤ ਕ੍ਰਮਵਾਰ 72.81 ਰੁਪਏ, 78.48 ਰੁਪਏ, 75.52 ਰੁਪਏ ਤੇ 75.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ

 

 

ਇੰਝ ਹੀ ਇਨ੍ਹਾਂ ਚਾਰ ਮਹਾਂਨਗਰਾਂ ਡੀਜ਼ਲ ਦੀ ਕੀਮਤ ਕ੍ਰਮਵਾਰ 65.80 ਰੁਪਏ, 68.99 ਰੁਪਏ, 68.19 ਰੁਪਏ ਤੇ 69.52 ਰੁਪਏ ਪ੍ਰਤੀ ਲਿਟਰ ਹੋ ਗਈ ਹੈ

 

 

ਵਿਦੇਸ਼ੀ ਬਾਜ਼ਾਰ ਵਿੱਚ ਡਬਲਿਊਟੀਆਈ ਅਤੇ ਬ੍ਰੈਂਟ ਕਰੂਡ ਵਿੱਚ ਹਰੇ ਨਿਸ਼ਾਨ ਕਾਰੋਬਾਰ ਦਰਜ ਕੀਤਾ ਜਾ ਰਿਹਾ ਹੈ। WTI ਤੇ ਬ੍ਰੈਂਟ ਕੱਚੇ ਤੇਲ ਵਿੱਚ ਕ੍ਰਮਵਾਰ 56.23 ਡਾਲਰ ਪ੍ਰਤੀ ਬੈਰਲ ਤੇ 61.69 ਡਾਲਰ ਪ੍ਰਤੀ ਬੈਰਲ ਦੇ ਲਗਭਗ ਕਾਰੋਬਾਰ ਹੋ ਰਿਹਾ ਹੈ

 

 

ਤੇਲ ਮਾਰਕਿਟਿੰਗ ਕੰਪਨੀਆਂ ਤੇਲ ਦੀ ਕੀਮਤ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol becomes somewhat cheaper Diesel as it is