ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਮਹੀਨਿਆਂ ’ਚ ਸਭ ਤੋਂ ਸਸਤਾ ਹੋਇਆ ਪੈਟਰੋਲ, ਕੱਚੇ ਤੇਲ ਦੀ ਕੀਮਤ 30% ਘਟੀ

8 ਮਹੀਨਿਆਂ ’ਚ ਸਭ ਤੋਂ ਸਸਤਾ ਹੋਇਆ ਪੈਟਰੋਲ, ਕੱਚੇ ਤੇਲ ਦੀ ਕੀਮਤ 30% ਘਟੀ

1991 ਦੀ ਖਾੜੀ–ਜੰਗ ਤੋਂ ਬਾਅਦ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕੱਚੇ ਤੇਲ (ਕਰੂਡ ਆਇਲ – Crude Oil) ਦੀ ਕੀਮਤ ’ਚ 30 ਫ਼ੀ ਸਦੀ ਦੀ ਕਮੀ ਆਈ ਹੈ। ਇਸ ਦਾ ਅਸਰ ਭਾਰਤ ’ਚ ਵੀ ਵੇਖਣ ਨੁੰ ਮਿਲ ਰਿਹਾ ਹੈ। ਪੈਟਰੋਲ ਦੀ ਕੀਮਤ ਅੱਠ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ਤੱਕ ਪੁੱਜ ਗਈ ਹੈ।

 

 

ਬੀਤੇ 8 ਮਹੀਨਿਆਂ ’ਚ ਪਹਿਲੀ ਵਾਰ ਪੈਟਰੋਲ ਦੀ ਕੀਮਤ 71 ਰੁਪਏ ਤੋਂ ਵੀ ਹੇਠਾਂ ਆ ਗਈ ਹੈ। ਅੱਜ ਦਿੱਲੀ ’ਚ 70.83 ਰੁਪਏ ਪ੍ਰਤੀ ਲਿਟਰ ਪੈਟਰੋਲ ਮਿਲ ਰਿਹਾ ਹੈ। ਭਾਰਤੀ ਵਾਇਦਾ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 2,200 ਰੁਪਏ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ।

 

 

ਕੱਚੇ ਤੇਲ ਦੀ ਕੀਮਤ ’ਚ ਇਹ ਕਮੀ ਸਊਦੀ ਅਰਬ ਵੱਲੋਂ ਤੇਲ ਦੀ ਕੀਮਤ ਘਟਾਉਣ ਕਾਰਨ ਆਈ ਹੈ। ਇੱਕ ਬੈਰਲ ’ਚ 159 ਲਿਟਰ ਕੱਚਾ ਤੇਲ ਹੁੰਦਾ ਹੈ। ਇਸ ਤਰ੍ਹਾਂ ਇੱਕ ਲਿਟਰ ਕੱਚੇ ਤੇਲ ਦੀ ਕੀਮਤ ਲਗਭਗ 13–14 ਰੁਪਏ ਬੈਠੇਗੀ; ਜਦ ਕਿ ਇੱਕ ਲਿਟਰ ਪਾਣੀ ਦੀ ਬੋਤਲ ਲਈ ਆਮ ਆਦਮੀ ਨੂੰ ਘੱਟੋ–ਘੱਟ 20 ਰੁਪਏ ਖ਼ਰਚ ਕਰਨੇ ਪੈਂਦੇ ਹਨ।

 

 

ਕੱਚੇ ਤੇਲ ਨੂੰ ਲੈ ਕੇ ਸ਼ੁਰੂ ਹੋਈ ਕੀਮਤ–ਜੰਗ ਤੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਕੱਲ੍ਹ ਸੋਮਵਾਰ ਨੂੰ 30 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ।

 

 

ਮਲਟੀ ਕਮੌਡਿਟੀ ਐਕਸਚੇਂਜ ਭਾਵ MCX ਉੱਤੇ ਕੱਚੇ ਤੇਲ ਦੇ ਮਾਰਚ ਇਕਰਾਰ ਵਿੱਚ 997 ਰੁਪਏ ਭਾਵ 31.56 ਫ਼ੀ ਸਦੀ ਦੀ ਗਿਰਾਵਟ ਨਾਲ 21.62 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ।

 

 

ਕੌਮਾਂਤਰੀ ਵਾਇਦਾ ਬਾਜ਼ਾਰ ਇੰਟਰ–ਕੌ਼ਟੀਨੈਂਟਲ ਐਕਸਚੇਂਜ ਭਾਵ ICE ਉੱਤੇ ਬ੍ਰੈਂਟ ਕਰੂਡ ਦੇ ਮਈ–ਇਕਰਾਰ ਵਿੱਚ ਪਿਛਲੇ ਸੈਸ਼ਨ ਨਾਲੋਂ 26.51 ਫ਼ੀ ਸਦੀ ਦੀ ਗਿਰਾਵਟ ਨਾਲ 33.27 ਡਾਲਰ ਉੱਤੇ ਕਾਰੋਬਾਰ ਚੱਲ ਰਿਹਾ ਸੀ; ਜਦ ਕਿ ਇਸ ਤੋਂ ਪਹਿਲਾਂ ਕੀਮਤ 31.27 ਡਾਲਰ ਪ੍ਰਤੀ ਬੈਰਲ ਤੱਕ ਡਿੱਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol cheapest of 8 months Crude Oil Prices slashed by 30 per cent