ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ, ਸੀਐੱਨਜੀ ਪੰਪ 22 ਅਕਤੂਬਰ ਨੂੰ ਰਹਿਣਗੇ ਬੰਦ

ਪੈਟਰੋਲ ਅਤੇ ਡੀਜ਼ਲ `ਤੇ ਵੈਲਿਊ ਐਡਿਡ ਟੈਕਸ (ਵੈਟ) `ਚ ਕਟੌਤੀ ਕਰਨ ਦੀ ਮੰਗ ਨੂੰ ਲੈ ਕੇ 22 ਅਕਤੂਬਰ ਦੀ ਸਵੇਰ 6 ਵਜੇ ਤੋਂ 23 ਅਕਤੂਬਰ ਦੀ ਸਵੇਰ 5 ਵਜੇ ਤੱਕ ਦਿੱਲੀ ਦੇ ਪੈਟਰੋਲ ਪੰਪ ਅਤੇ ਸੀਐਨਜੀ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ।

 

ਸੋਮਵਾਰ ਨੂੰ ਦਿੱਲੀ ਪੈਟਰੋਲ-ਡੀਜ਼ਲ ਐਸੋਸੀਏਸ਼ਨ ਵਲੋਂ ਜਾਰੀ ਰਿਲੀਜ਼ ਮੁਤਾਬਕ ਵੈਟ `ਚ ਕਟੌਤੀ ਦੀ ਮੰਗ `ਤੇ ਦਿੱਲੀ ਸਰਕਾਰ ਵਲੋਂ ਇਨਕਾਰ ਦੇ ਵਿਰੋਧ `ਚ ਪੈਟਰੋਲ ਅਤੇ ਸੀਐਨਜੀ ਪੰਪ ਬੰਦ ਰਹਿਣਗੇ।

 

ਅਗਲੀ 22 ਅਕਤੂਬਰ ਨੂੰ ਦਿੱਲੀ ਦੇ ਸਾਰੇ 400 ਪੈਟਰੋਲ ਪੰਪਾਂ `ਤੇ ਨਾ ਤਾਂ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀ ਖਰੀਦ ਹੋਵੇਗੀ ਅਤੇ ਨਾ ਹੀ ਵਿਕਰੀ।

 

ਐਸੋਸੀਏਸ਼ਨ ਦੇ ਪ੍ਰਧਾਨ ਨਿਸ਼ਚਲ ਸਿੰਘਾਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ 4 ਸਤੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਕਟੌਤੀ ਦਾ ਐਲਾਨ ਕੀਤਾ, ਜਿਸ ਮਗਰੋਂ ਕਈ ਸੂਬਿਆਂ ਨੇ ਵੈਟ `ਚ ਕਟੌਤੀ ਕੀਤੀ ਸੀ।

 

ਗੁਆਂਢੀ ਸੂਬਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਵੀ ਵੈਟ ਦੀ ਕਟੌਤੀ ਕੀਤੀ ਜਿਸ ਕਾਰਨ ਉਥੋਂ ਦੇ ਉਪਭੋਗਤਾਵਾਂ ਨੂੰ ਰਾਹਤ ਮਿਲੀ। ਪਰ ਦਿੱਤੀ ਸਰਕਾਰ ਨੇ ਵੈਟ ਘਟਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦਿੱਲੀ `ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਕੀ ਸੂਬਿਆਂ ਮੁਕਾਬਲੇ ਜ਼ਿਆਦਾ ਹਨ।

 

ਦਿੱਲੀ ਚ ਵਧੀਆਂ ਕੀਮਤਾਂ ਕਾਰਨ ਇਥੇ ਪੈਟਰੋਲ-ਡੀਜ਼ਲ ਦੀ ਵਿਕਰੀ ਚ ਭਾਰੀ ਗਿਰਾਵਟ ਆਈ ਹੈ। ਗੁਆਂਢੀ ਸੂਬਿਆਂ ਚ ਕੀਮਤਾਂ ਚ ਫਰਕ ਹੋਣ ਕਾਰਨ ਇਥੇ ਡੀਜ਼ਲ ਦੀ ਵਿਕਰੀ ਇਸ ਤਿਮਾਹੀ ਚ 50 ਫੀਸਦੀ ਅਤੇ ਪੈਟਰੋਲ ਦੀ 25 ਫੀਸਦੀ ਘੱਟ ਗਈ ਹੈ।

 

     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol CNG pump will remain closed on October 22